ਪੰਨਾ:ਚੂੜੇ ਦੀ ਛਣਕਾਰ.pdf/51

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਖੁਥੀ ਖਥੀ ਇਕ ਤਾਣੀ ਵੀ ਹੈ ਸੀ।
ਗ਼ਰੀਬ ਦੇ ਮਹਿਲਾਂ ਵਿਚ ਰਾਣੀ ਵੀ ਹੈ ਸੀ।
ਰਾਣੀ ਦੇ ਕੁਛੜ ਇਕ ਲਾਲ ਵੀ ਤਕਿਆ।
ਗੋਦੜੀ ਵਿਚ ਰੁਲਦਾ ਬਾਲ ਵੀ ਤਕਿਆ।
ਖੁਦਾ ਦੀਆਂ ਖੇਡਾਂ ਹੋਰ ਮੈਂ ਤਕੀਆਂ।
ਜੀਉਂਦੀਆਂ ਰੂਹਾਂ ਗੋਰ, ਮੈਂ ਤਕੀਆਂ।
ਸਿਆਲ ਦੀ ਰੁੱਤ ਤੇ ਭੁਖੇ ਨੇ ਭਾਣੇ।
ਰੋਟੀ ਨਹੀਂ ਪੱਕੀ ਭੁਨਾਏ ਨੇ ਦਾਣੇ।
ਬਾਲ ਕੇ ਅੱਗ ਉੱਤੇ ਪਾਣੀ ਚਾ ਧਰਿਆ।
ਕਾਕੇ ਨੇ ਪੁਛਿਆ ਦੁਧ ਨਹੀਂ ਕੜ੍ਹਿਆ।
ਤੂੰ ਸੌਂ ਜਾ ਕਾਕਾ ਜਾਗਾਵਾਂਗੀ ਮੈਂ।
ਹੋਵੇਗਾ ਠੰਡਾ ਪਿਆਵਾਂਗੀ ਮੈਂ।
ਸੁਤੇ ਨੂੰ ਕਿਸੇ ਜਗਾਇਆ ਈ ਨਾ।
ਕਿਸਮਤ ਦੇ ਮਾਰੇ ਨੂੰ ਪਿਆਇਆ ਈ ਨਾ।
ਅਮੀਰਾਂ ਦੀ ਦੁਨੀਆਂ ਸਵਾਲੀ ਮੈਂ ਡਿਠੀ।
ਗ਼ਰੀਬਾਂ ਦੀ ਦੁਨੀਆਂ ਨਿਰਾਲੀ ਮੈਂ ਡਿਠੀ।
'ਤ੍ਰਲੋਕ' ਹੁਣ ਕਵਿਤਾ ਮੁਕਾਦੇ ਤੂੰ ਛੇਤੀ।
ਰੱਬਾ ਗ਼ਰੀਬੀ ਹਟਾ ਦੇ ਤੂੰ ਛੇਤੀ।

੫੨