ਪੰਨਾ:ਚੂੜੇ ਦੀ ਛਣਕਾਰ.pdf/56

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਾਕੇ ਦੀ ਭਾਬੋ



ਕਾਕੇ ਦੀ ਭਾਬੋ ਤਾਈਂ, ਕਿਹਾ ਮੈਂ ਇਕ ਵਾਰ।
ਡਾਢੀ ਲਗੀ ਭੁਖ ਏ, ਭੋਜਨ ਕਰੀਂ ਤਿਆਰ।
ਹਲਵਾ ਬਨਸੀ ਖੰਡ ਦਾ, ਨਾਲ ਬਨਾਈਂ ਖੀਰ।
ਚਟਣੀ ਧਨੀਆਂ ਪੂਦਨਾਂ, ਪਿਆਜ਼ ਟਮਾਟਰ ਚੀਰ।
ਭੱਲੇ ਅਤੇ ਪਕੌੜੀਆਂ, ਲਈਂ ਰਾਇਤਾ ਪਾ।
ਪੂੜੀ ਛੇਤੀ ਤਲ ਲਈਂ, ਆਲੂ ਲਈਂ ਬਣਾ।
ਪਾਪੜ ਵੜੀਆਂ ਫਿਰਨੀਆਂ, ਮਿੱਠਾ ਤੇ ਨਮਕੀਨ।
ਕਸਰ ਨਹੀਂ ਅਜ ਰਖਣੀ, ਮੰਨੀ ਮੇਰੀ ਈਨ।
ਬਿਸਕੁਟ ਅੰਡੇ ਕੇਕ ਵੀ, ਨਾਲੇ ਹੋਸੀ ਚਾਹ।
ਕਹਿੰਦੀ ਅਗੋਂ ਕੜਕ ਕੇ, ਸਿਰ ਨਾ ਪਿਆ ਖਪਾ।
ਪੱਲੇ ਤਾਂ ਪੈਸਾ ਨਹੀਂ ਦਿਲ ਨੂੰ ਲਏ ਪਰਚਾ।
ਮਨ ਦੇ ਲਡੂ ਭੋਰ ਲੈ, ਵੈਸੇ ਬਨੂੰ ਸੁਆਹ।
ਜੀਜਾ ਮੇਰਾ ਆਵਸੀ, ਭੈਣ ਆਵਸੀ ਨਾਲ।
ਉਸੇ ਦਿਨ ਬਨਾਵਸਾਂ, ਸਾਰਾ ਹੀ ਤਰ ਮਾਲ।
ਸਾਕ ਪਿਆਰੇ ਪੇਕਿਆਂ, ਖਾਤਰ ਕਰੇ ਜ਼ਰੂਰ।
‘ਤਿਲੋਕ’ ਜੇ ਰੋਟੀ ਮੰਗੀਏ, ਅਗੋਂ ਦੇਵੇ ਘੂਰ।

੫੭