ਪੰਨਾ:ਚੂੜੇ ਦੀ ਛਣਕਾਰ.pdf/57

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਾਕਾ ਪੰਮੀ



ਤੂੰ ਫੁਲ ਹੈ ਮੇਰੇ ਬਾਗ ਦਾ ਤੈਨੂ ਰੱਬ ਦੀਆਂ ਰਖਾਂ
ਤੂੰ ਮਦਾਰੀ ਬਣ ਕੇ ਕੀਲਿਆਦਿਲ ਮੇਰਾ ਤੇ ਅੱਖਾਂ



ਸਾਡੇ ਘਰ ਇਕ ਕਾਕਾ ਹੋਇਆ
ਨਾ ਉਸ ਦਾ ਪੰਮੀ।
ਦਾਰਾ ਸਿੰਘ ਤੋਂ ਵਧ ਸੀ ਮੋਟਾ
ਜਿਉਂ ਗੰਨੇ ਦੀ ਸੰਮੀ।

ਛੈਲ ਛਬੀਲ ਰੰਗਲਾ
ਇਹ ਕਾਕਾ ਮਨਮੋਹਣਾ।
ਚੰਨ ਵੀ ਏਹਨੂੰ ਅੱਖੀਆਂ ਮਾਰੇ
ਯੂਸਫ ਨਾਲੋਂ ਸੋਹਣਾ।

ਕੋਈ ਬੁਲਾਵੇ ਨੇ ਪੰਮੀਏ
ਕੋਈ ਆਖਦਾ ਰਾਜਾ।

੫੮