ਪੰਨਾ:ਚੂੜੇ ਦੀ ਛਣਕਾਰ.pdf/58

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


ਕੋਈ ਵਜਾਵੇ ਬੰਸਰੀ
ਤੇ ਕੋਈ ਵਜਾਵੇ ਵਾਜਾ।


ਨੌ ਨਿਹਾਲ ਨਾਲ ਯਾਰੀ ਏਹਦੀ
ਗੁਲੂ ਕੋਸ਼ ਹੀ ਖਾਵੇ:
ਨਿਕਾ ਹੈ ਪਰ ਵਡਿਆਂ ਨਾਲੋਂ
ਅੜੀਆਂ ਕਰ ਸਤਾਵੇ।


ਮਾਂ ਇਹਦੀ ਜੋ ਖਾਵੇ ਪੀਵੇ
ਓਹਦਾ ਢੋਲ ਵਜਾਵੇ।
ਲੋਕ ਤੇ ਤਾਰੇ ਰਾਤੀ ਵੇਖਣ
ਸਾਨੂੰ ਦਿਨੇ ਵਿਖਾਵੇ।


ਭਾਬੋ ਲਾਡ ਲਡਾਕੇ ਏਹਨੂੰ
ਸਿਰ ਤੇ ਪਈ ਚੜ੍ਹਾਵੇ।
ਕੁਝ ਡੈਡੀ ਜੀ ਚੌੜ ਹੈ ਕੀਤਾ
ਸਭ ਦਾ ਸਿਰ ਖਪਾਵੇ।


ਦਾਰ ਜੀ ਦੀ ਗੱਲ ਨਾ ਪੁਛੋ
ਓਹ ਵਖਰਾ ਸਬਕ ਪੜ੍ਹਾਵੇ।
ਕੰਨ ਵਿਚ ਕੋਈ ਫੂਕ ਮਾਰ ਕੇ
ਹਸਦੇ ਤਾਈਂ ਰੁਆਵੇ।

੫੯