ਪੰਨਾ:ਚੂੜੇ ਦੀ ਛਣਕਾਰ.pdf/63

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਿਸੇ ਭੀ ਨਹੀਂ


ਮਨਾਂ ਮੂਰਖਾ ਕੁਝ, ਵਿਚਾਰ ਤੇ ਕਰ,
ਤੈਨੂੰ ਪਾਰ ਲੰਘਾਵਨਾ ਕਿਸੇ ਭੀ ਨਹੀਂ।
ਖਾਤਰ ਜਿਨਾਂ ਦੀ ਪਾਪ ਅਪਰਾਧ ਕਰਨੈ,
ਤੇਰਾ ਦਰਦ ਵੰਡਾਵਨਾ ਕਿਸੇ ਭੀ ਨਹੀਂ।
ਗੋਤੇ ਦੇਣ ਏ ਸ਼ਹੁ ਵਿਚਕਾਰ ਜਾ ਕੇ,
ਤੈਨੂੰ ਬੇੜੀ ਚੜ੍ਹਾਵਨਾ ਕਿਸੇ ਵੀ ਨਹੀਂ।
ਧੀਆਂ ਪੁਤ ਤੇ ਘਰ ਦੀ ਨਾਰ ਤੇਰੀ,
ਵੇਖੀਂ ਤੈਨੂੰ ਬੁਲਾਵਨਾ ਕਿਸੇ ਵੀ ਨਹੀਂ।

੬੪