ਪੰਨਾ:ਚੂੜੇ ਦੀ ਛਣਕਾਰ.pdf/64

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤੂੰ ਅਜ ਦੁਧ ਦੇ ਭਰ ਕੇ ਦੇਂ ਛੰਨੇ,
ਤੈਨੂੰ ਪਾਣੀ ਪਿਲਾਵਣਾ ਕਿਸੇ ਭੀ ਨਹੀਂ।
ਤੂੰ ਤੇ ਸਾਰਿਆਂ ਦੇ ਰੋਸੇ ਮੰਨਦਾ ਏਂ,
ਤੂੰ ਰੁਸੇਂ ਮਨਾਵਣਾ ਕਿਸੇ ਵੀ ਨਹੀਂ।
ਤੂੰ ਜਿਨ੍ਹਾਂ ਦੇ ਲਾਡ ਤੇ ਚੋਜ ਤਕਨੈਂ
ਤੇਰੇ ਦਰਸ਼ਨ ਨੂੰ ਪਾਵਣਾ ਕਿਸੇ ਭੀ ਨਹੀਂ।
ਜਦੋਂ ਭੌਰ ਉਡਾਰੀਆਂ ਮਾਰ ਗਿਆ,
ਇਕ ਮਿੰਟ ਅਟਕਾਵਣਾ ਕਿਸੇ ਭੀ ਨਹੀਂ।

੬੫