ਪੰਨਾ:ਚੂੜੇ ਦੀ ਛਣਕਾਰ.pdf/65

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


ਤਿਲੇ ਵਾਲੀ ਸਾੜ੍ਹੀ



ਤਿਲੇ ਵਾਲੀ ਸਾੜ੍ਹੀ ਤਕ ਕੇ,
ਤਾਰੇ ਟੁਟੇ ਅਸਮਾਨਾਂ ਤੋਂ।
ਜਾਂ ਫਿਰ ਆ ਕੇ ਪੁਛ ਲੈ ਚੰਨਾਂ,
ਦਿਲ ਦੇ ਖ਼ਾਸ ਅਰਮਾਨਾਂ ਤੋਂ।
ਕਾਲੇ ਤੇਰੇ ਬਲੋਜ਼ ਦੇ ਉਤੇ,
ਸਤਾਰੇ ਝਿਲ ਮਿਲ ਕਰਦੇ ਨੇ।
ਹੋਰ ਹੁਸੀਨਾ ਕੋਈ ਨਾ ਤਕੀ,
ਵਧ ਕੇ ਤੇਰਿਆਂ ਸ਼ਾਨਾਂ ਤੋਂ।

੬੬