ਪੰਨਾ:ਚੂੜੇ ਦੀ ਛਣਕਾਰ.pdf/67

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


ਇਕ ਪਿਆਰ ਸੁਨੇਹਾ


ਰਾਹੀਆ ਰਾਹੇ ਜਾਂਦਿਆ,
ਉਹਨੂੰ ਆਖੀਂ ਛੇਤੀ ਆ ਅੜਿਆ।
ਚਾਰ ਮਹੀਨੇ ਹੋ ਗਏ ਚੰਨਾਂ,
ਪੈਰ ਘਰਾਂ ਵਲ ਪਾ ਅੜਿਆ।
ਤੂੰ ਓਥੇ ਰੌਣਕ ਲਾ ਬੈਠੋਂ,
ਆ ਸਾਡਾ ਦਿਲ ਪਰਚਾ ਅੜਿਆ।
ਮਛੀ ਵਾਂਗ ਬਰੇਤੇ ਉਤੇ,
ਸਾਨੂੰ ਨਾ ਤੜਪਾ ਅੜਿਆ।
ਮੋੜ ਲੈ ਬੇੜੀ ਪਤਣ ਉਤੇ,
ਕੋਈ ਐਸਾ ਚਪੂ ਲਾ ਅੜਿਆ।
ਅਸਾਂ ਰੋ ਰੋ ਰਾਤਾਂ ਕਟੀਆਂ,
ਕੋਈ ਮੁਲ ਤੇ ਸਾਡਾ ਪਾ ਅੜਿਆ।

੬੮