ਸਮੱਗਰੀ 'ਤੇ ਜਾਓ

ਪੰਨਾ:ਚੂੜੇ ਦੀ ਛਣਕਾਰ.pdf/69

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਸ਼ਿਕਾਰੀ

ਨੈਣ ਸ਼ਿਕਾਰੀ ਕੋਲੋਂ ਬੀਬਾ,
ਨਜ਼ਰਾਂ ਜ਼ਰਾ ਬਚਾ ਲੈ।
ਝਾਲਰ ਵਾਲੇ ਕਾਂਟੇ ਚੰਨਾਂ
ਚੁੰਨੀ ਹੇਠ ਲੁਕਾ ਲੈ।
ਹੁਸਨ ਦੇ ਡਾਕੂ ਭੌਂਦੇ ਫਿਰਦੇ,
ਵੇਖੀਂ ਦਾਅ ਨਾ ਲਾਵਣ।
ਏਹ ਸੌਦਾ ਤੈਨੂੰ ਮਹਿੰਗਾ ਪੈਸੀ,
ਏਥੋਂ ਪੈਰ ਹਟਾ ਲੈ।

੭੦