ਪੰਨਾ:ਚੂੜੇ ਦੀ ਛਣਕਾਰ.pdf/70

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸੌਹਰੇ ਜਾਂਦੀ ਧੀ ਨੂੰ ਸਿਖਿਆ


ਧੀਏ ਚਲੀਏ ਦੇਸ ਬਗਾਨਿਆਂ ਨੂੰ,
ਹਰ ਗਲ ਦਾ ਬੱਚੀ ਧਿਆਨ ਰੱਖੀਂ।
ਤਿਲਕਣ ਬਾਜੀ ਗਰਹਿਸਤ ਨੂੰ ਆਖਦੇ ਨੇ,
ਮਧਮ ਜਿਹੀ ਤੂੰ ਆਪਣੀ ਚਾਲ ਰਖੀਂ।
ਆਖਣ ਚੰਗਿਆਂ ਦੀ ਨੂੰਹ ਧੀ ਤੈਨੂੰ,
ਪੈਰ ਪਤੀ ਹੇਠਾਂ ਸਿਰ ਦੇ ਵਾਲ ਰਖੀਂ।
ਲੋੜ ਪਈ ਤੇ ਆਵੇ ਕੰਮ ਤੇਰੇ,
ਸਾਡੀ ਸਿਖਿਆ ਕਿਤੇ ਸੰਭਾਲ ਰਖੀਂ।

ਪਾਣੀ ਪਾ ਪਾ ਲਾਡ ਪਿਆਰ ਵਾਲਾ,
ਕਈ ਸਾਲ ਜਿਸ ਬੂਟੇ ਨੂੰ ਪਾਲਦੇ ਰਹੇ।
ਮਾਲਕ ਆਪਣੀ ਚੀਜ਼ ਨੂੰ ਲੈ ਚਲੇ,
ਜਿਹਨੂੰ ਆਪਣੀ ਜਾਣ ਸੰਭਾਲਦੇ ਰਹੇ।

੭੧