ਪੰਨਾ:ਚੂੜੇ ਦੀ ਛਣਕਾਰ.pdf/74

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਲੈਲਾਂ-ਮਜਨੂੰ

ਤੂੰ ਮੇਰਾ ਤੇ ਮੈਂ ਕੀ ਤੇਰਾ
ਮੈਨੂੰ ਸਮਝ ਨ ਆਈ।
ਇਕ ਮੰਜ਼ਲ ਦੇ ਪਾਂਧੀ ਦੋਵੇਂ
ਇਹ ਗਲ ਕੈਸ ਸੁਣਾਈ।

ਚੜ੍ਹ ਚੁਬਾਰੇ ਰਾਹ ਸੈਂ ਤਕਦਾ
ਅਜ ਨੀਵੀਂ ਕਿਉਂ ਧਾਈ।
ਅਖਾਂ ਦੇ ਵਿਚ ਅਖਾਂ ਪਾ ਕੇ
ਤੂੰ ਕੀ ਬੁਝਾਰਤ ਪਾਈ।

ਝੁਲਸ ਜਾਣਗੇ ਪਿਆਰ ਦੇ ਬੂਟੇ
ਅਗ ਬਿਰਹੂੰ ਦੀ ਲਾਈ।
ਲੋਕੀ ਮੈਨੂੰ ਢੀਹਮਾਂ ਮਾਰਨ
ਤੇਰੇ ਪਿਆਰ ਦਾ ਸਮਝ ਸ਼ੁਦਾਈ।

੭੫