ਪੰਨਾ:ਚੂੜੇ ਦੀ ਛਣਕਾਰ.pdf/76

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਰਾਂਝੇ ਨੂੰ

ਕਿਸੇ ਨੇ ਕਿਹਾ ਜਾ ਰਾਂਝਣ ਨੂੰ,
ਤੂੰ ਝੰਗ ਸਿਆਲੀ ਭਾਊਣੈ ਕਿਉਂ।
ਕਿਉਂ ਚੂਚਕ ਦੀਆਂ ਮਝਾਂ ਚਾਰੇਂ,
ਵੰਝਲੀ ਲੈ ਕੇ ਗਾਉਣੈ ਕਿਉਂ।
ਤਖਤ ਹਜ਼ਾਰਾ ਛਡ ਕੇ ਬੀਬਾ,
ਇਹ ਤੂੰ ਸਾਂਗ ਬਨਾਇਆ ਕੀ,
ਕੈਦੋ ਤੈਨੂੰ ਮਾਰ ਮੁਕਾਇਗਾ,
ਹੀਰ ਦੀ ਬੇੜੀ ਸਾਉਣੈ ਕਿਉਂ।

੭੭