ਪੰਨਾ:ਚੂੜੇ ਦੀ ਛਣਕਾਰ.pdf/77

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਰਾਮ ਕੌਰ



ਰਾਮ ਕੌਰ ਨੂੰ ਤਕਿਆ ਸ਼ਾਮ ਵੇਲੇ,
ਪਈ ਫ਼ੈਸ਼ਨ ਤੇ ਫ਼ੈਸ਼ਨ ਲਗਾਂਦੀ ਸੀ ਉਹ।

ਕਦੇ ਬੰਨ੍ਹੇ ਬਨਾਰਸੀ ਸਾੜ੍ਹੀ ਨੂੰ ਉਹ,
ਕਦੇ ਟਾਫਟੇ ਦਾ ਸੂਟ ਪਾਂਦੀ ਸੀ ਉਹ।

ਕਦੇ ਹੱਥ ਵਿਚ ਫੜੇ ਉਹ ਪਰਸ ਕਾਲਾ,
ਕਦੇ ਪੈਰਾਂ ਵਿਚ ਲਿਫ਼ਟੀ ਪਾਂਦੀ ਸੀ ਉਹ।

ਕਦੇ ਲਿਪਸਟਿਕ ਨੂੰ ਯੂਜ਼ ਕਰਦੀ,
ਕਦੇ ਪੌਡਰ ਦੀ ਧੂੜ ਧੁਮਾਂਦੀ ਸੀ ਉਹ।

ਕਦੀ ਕਰਦੀ ਪਈ ਸੀ ਦੋ ਗੁਤਾਂ,
ਪੁਠੇ ਸਿਧੇ ਕਦੇ ਵਾਲ ਬਨਾਂਦੀ ਸੀ ਉਹ।

੭੮