ਪੰਨਾ:ਚੂੜੇ ਦੀ ਛਣਕਾਰ.pdf/8

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਚੂੜੇ ਦੀ ਛਣਕਾਰ ਓਹਲੇ



ਮੀਂਹ ਤੇ ਫਾਂਡੇ ਦਾ ਵੀ ਆਪਣੇ ਆਪ ਵਿਚ ਕੋਈ ਘਟ ਨਹੀਂ ਕਰਦਾ, ਪਰ ਸਿਆਣਿਆਂ ਦਾ ਕਹਿਣਾ ਏ, ਕਿ ਨਿਮੀਂਂ-ਨਿਮੀਂ, ਮਠੀ ਮਠੀ ਇਕਸਾਰ ਬੂੰਦਾ ਬਾਂਦੀ ਧਰਤੀ ਦੀ ਹਿੱਕ ਦੀ ਹਰ ਨੁਕਰੇ ਸਮਾਉਣ ਦੀ ਵਧੇਰੇ ਸ਼ਕਤੀ ਰੱਖਦੀ ਏ। ਬਿਲਕੁਲ ਇਸੇ ਤਰ੍ਹਾਂ ਹੀ ‘ਤਰਲੋਕ ਦੀ ਮਠੀ-ਮਠੀ ਚੁਪ-ਚਪੀਤੀ ਤੇ ਨਿਮੀਂ ਨਿਮੀਂ ਪਿਆਰ ਸੁਗੰਧੀ ਆਪਣੇ ਆਲੇ ਦੁਆਲੇ ਖੁਸ਼ਬੋ ਖਲੇਰ ਦੇਂਦੀ ਏ ਤੇ ਫਿਰ ਇਹ ਖੁਸ਼ਬੋ ਉਸ ‘ਸੈਂਟ’ ਦੀ ਖੁਸ਼ਬੋ ਵਾਂਗ ਨਹੀਂ, ਜਿਹੜੀ ਸਪਿਰਟ ਦੀ ਉੜਾਣ ਦੇ ਨਾਲ ਹੀ ਉਡ ਜਾਵੇ, ਬਲਕਿ ਉਸ ਅਤਰ ਵਾਂਗ ਏ-ਜਿਹੜਾ ਕਪੜਾ ਫਟ ਜਾਣ ਤੇ ਵੀ ਆਪਣੀ ਖੁਸ਼ਬੋ ਨਹੀਂ ਛਡਦਾ-ਇਹ ਗਲ ਜੋ ਮੈਂ ਕਹਿ ਰਿਹਾ ਹਾਂ ਸੁਣੀ ਸੁਣਾਈ ਨਹੀਂ, ਬਲਕਿ ਮੇਰੇ ਜ਼ਾਤੀ ਤਜਰਬੇ ਦਾ ਨਚੋੜ