ਪੰਨਾ:ਚੂੜੇ ਦੀ ਛਣਕਾਰ.pdf/84

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਾਨੀ ਦਾ ਵਿਆਹ

ਮੈਂ ਚਲਿਆ ਸਾਂ ਨਾਨਕੇ,
ਮੇਰੀ ਨਾਨੀ ਦਾ ਸੀ ਵਿਆਹ।
ਟਿਕਟ ਲਈ ਲਾਹੌਰ ਦੀ,
ਗਿਆ ਮੈਂ ਸਿਧੇ ਰਾਹ।

ਪਹੁੰਚ ਗਿਆ ਪਸ਼ੌਰ ਮੈਂ,
ਹੈਸੀ ਦਿਲ ਵਿਚ ਚਾਹ।
ਕੋਈ ਭੁਲੇਖਾ ਬਾਹਲਾ ਨਹੀਂ,
ਵਾਹ ਭਈ ਜੀ ਵਾਹ।

੮੫