ਪੰਨਾ:ਚੂੜੇ ਦੀ ਛਣਕਾਰ.pdf/85

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦਿੱਲੀ ਦਾ ਫੈਸ਼ਨ

ਸੀਸ ਗੰਜ ਨੂੰ ਜਾਵਨ ਲਗਿਆਂ,
ਨਾਰ ਇਕ ਫੈਸ਼ਨ ਲਾਂਦੀ ਡਿਠੀ।

ਡਿੰਗੇ ਸਿਧੇ ਵਾਲ ਵਾਹ ਕੇ,
ਗਲ ਚੁੰਨੀ ਲਮਕਾਂਦੀ ਡਿਠੀ।

ਮੂੰਹ ਤੇ ਚਿਟਾ ਆਟਾ ਮਲਦੀ,
ਮਥੇ ਬਿੰਦੀ ਲਾਂਦੀ ਡਿਠੀ।

ਬੁਲ੍ਹਾਂ ਉਤੇ ਸੁਰਖੀ ਮਲਦੀ,
ਕਜਲਾ ਅਖੀ ਪਾਂਦੀ ਡਿਠੀ।

ਗਲ ਗਾਨੀ ਤੇ ਕੰਨੀ ਕਾਂਟੇ,
ਹੱਥ ਵਿਚ ਪਰਸ ਲਮਕਾਂਦੀ ਡਿਠੀ।

੮੬