ਪੰਨਾ:ਚੂੜੇ ਦੀ ਛਣਕਾਰ.pdf/86

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਛੋਟੀ ਜਿਹੀ ਇਕ ਪੂਸ਼ਲ ਤਕੀ,
ਨਾਮੈਂ ਰਿਬਨ ਪਰਾਂਦੀ ਡਿਠੀ।

ਉਡਨ ਪਟੋਲੀ ਉਡ ਉਡ ਜਾਏ,
ਅਗ ਫੈਸ਼ਨ ਨੂੰ ਲਾਂਦੀ ਡਿਠੀ।

ਜੈਂਪਰ ਸਾੜ੍ਹੀ ਖੂਬ ਸਜਾ ਕੇ,
ਸੀਸ ਗੰਜ ਨੂੰ ਜਾਂਦੀ ਡਿਠੀ।

ਕੋਈ ਨਹੀਂ ਹੋੜਨ ਵਰਜਨ ਵਾਲਾ,
ਮਨ ਦੀ ਮੌਜ ਮਨਾਂਦੀ ਡਿਠੀ।

ਕਲਗੀ ਧਰ ਦਾ ਗੁਰਪੁਰਬ ਸੀ,
ਇਹ ਆਪਣਾ ਪੁਰਬ ਮਨਾਂਦੀ ਡਿਠੀ।

ਨਾਮ ਦੀ ਜਗਦੀ ਜੋਤ ਤਕ ਕੇ,
ਆਪਣੀ ਜੋਤ ਜਗਾਂਦੀ ਡਿਠੀ।

ਜਪੁਜੀ ਸਾਹਿਬ ਦੀ ਤੁਕ ਨਾ ਆਵੇ,
ਗੀਤ ਫਿਲਮੀ ਗਾਂਦੀ ਡਿਠੀ।

ਮੁੜਦੀ ਵਾਰੀ ਸੀਸ ਗੰਜ ਤੋਂ,
ਗੋਲ ਗਪੇ ਮੈਂ ਖਾਂਦੀ ਡਿਠੀ।

੮੭