ਪੰਨਾ:ਚੂੜੇ ਦੀ ਛਣਕਾਰ.pdf/89

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਯਮਲਾ ਜੱਟ



ਕਿਸੇ ਹੀਰ ਨੂੰ ਆਣ ਕੇ ਖਬਰ ਦਿਤੀ,
ਤੇਰਾ ਯਾਰ ਅਜ ਕੰਨ ਪੜਵਾ ਬੈਠਾ।
ਸਭ ਕੁਝ ਰੋਹੜ ਝਨਾਂ ਦੇ ਪਤਨਾ ਤੇ,
ਮਹੀਂਵਾਲ ਵਾਂਗ ਡੇਰਾ ਲਾ ਬੈਠਾ।


ਕਿਸੇ ਯੂਸਫ ਪਿਆਰੇ ਦੀ ਯਾਦ ਅੰਦਰ,
ਜੁਲੈਖਾਂ ਵਾਂਗਰਾਂ ਝੁਗੀਆਂ ਪਾ ਬੈਠਾ।
ਆਪ ਜੋਗੀਆਂ ਵਾਲਾ ਸੂ ਵੇਸ ਕੀਤਾ,
ਤੈਨੂੰ ਸਦਾ ਲਈ ਚੋਰ ਬਣਾ ਬੈਠਾ।


ਜਾਨ ਝੰਗ ਸਿਆਲ ਤੋਂ ਕਰ ਸਦਕੇ,
ਆਪਣਾ ਤਖਤ ਹਜ਼ਾਰਾ ਲੁਟਾ ਬੈਠਾ।
ਤੂੰ ਮੰਨ ਤੇ ਹੀਰੇ ਨਾ ਮੰਨ ਭਾਵੇਂ,
ਉਹ ਇਸ਼ਕ ਦਾ ਨਾਗ ਲੜਾ ਬੈਠਾ।

੯੦