ਪੰਨਾ:ਚੂੜੇ ਦੀ ਛਣਕਾਰ.pdf/9

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਏ, ਕਿਉਂਕਿ 'ਤਰਲੋਕ' ਨੂੰ ਮੈਂ ਬਹੁਤ ਨੇੜੇ ਹੋ ਕੇ ਵੇਖਿਆ ਪਰਖਿਆ ਤੇ ਘੌਖਿਆ ਏ।
ਪਹਿਲੋਂ ਪਹਿਲ ‘ਤਰਲੋਕ’ ਜੀ ਮੇਰੀਆਂ ਨਜ਼ਰਾਂ ਸਾਹਮਣੇ ਉਦੋ ਆਏ ਜਦ ਭਾਟੀਆ ਬਰਾਦਰੀ ਦਾ ਇਕ ਰਸਾਲਾ "ਭਾਟੀਆ ਸੇਵਕ" ਨਿਕਲਦਾ ਸੀ ਤੇ ਉਸ ਵਿਚ ਇਨ੍ਹਾਂ ਦੀਆਂ ਕਵਿਤਾਵਾਂ ਛਪਦੀਆਂ ਹੁੰਦੀਆਂ ਸਨ। ਮੇਰੇ ਦਿਲ ਵਿਚ ਇਨ੍ਹਾਂ ਦੀਆਂ ਕਵਿਤਾਵਾਂ ਨੇ ਮਿਲਣ ਦਾ ਚਾਹ ਜਿਹਾ ਪੈਦਾ ਕਰ ਦਿਤਾ ਤੇ ਮੇਰੀ ਖੁਸ਼ੀ ਦੀ ਹੱਦ ਨਾ ਰਹੀ ਜਦ ਮੈਨੂੰ ਇਨ੍ਹਾਂ ਦੇ ਪਿੰਡ "ਗੁਰੂ ਕੀ ਗਲੋਟੀਆਂ" ਤੋਂ ਇਕ ਕਵੀ ਦਰਬਾਰ ਤੇ ਪੁਜਣ ਦਾ ਸਦਾ ਮਿਲਿਆ। ਮੈਂ ਜਦ ਗਲੋਟੀਆਂ ਪੁਜਨ ਤੇ ਸਭ ਤੋਂ ਪਹਿਲਾਂ ਮੈਂ ਇਨ੍ਹਾਂ ਨੂੰ ਮਿਲਣ ਦਾ ਚਾਹ ਪ੍ਰਗਟ ਕੀਤਾ ਤੇ ਜਦ ਮੈਂ ਇਨ੍ਹਾਂ ਦੀ ਦੁਕਾਨ ਤੇ ਪੁਜਾ ਤੇ ਮੈਨੂੰ ਇਨ੍ਹਾਂ ਦੇ ਸਾਹਿਤਕ ਸ਼ੌਕ ਦੀ ਗਵਾਹੀ ਦੁਕਾਨ ਵਿਚ ਪਈਆਂ ਕਿਤਾਬਾਂ ਨੇ ਦਿਤੀ-ਤੇ ਮੈਂ ਇਸ ਚੁਪੀਤੜੇ ਜਿਹੇ ਬੰਦੇ ਨੂੰ ਮਿਲ ਕੇ ਬੜਾ ਹੀ ਨਿਘ ਮਹਿਸੂਸ ਕੀਤਾ ਤੇ ਫਿਰ ਮੇਰੀ ਖੁਸ਼ੀ ਹੋਰ ਵਧੇਰੇ "ਚੂੜੇ ਦੀ ਛਣਕਾਰ" ਵਾਂਗ ਨਚਣ ਲਗ ਪਈ, ਜਦ ਪਤਾ ਲਗਾ ਕਿ ਏਸੇ ਪਿੰਡ ਵਿਚ ਸ੍ਰ: ਦੀਵਾਨ ਸਿੰਘ ਕਾਲੇ ਪਾਣੀ ਦਾ ਘਰ ਹੈ। ਮੈਂ ਇਨ੍ਹਾਂ ਨਾਲ ਹੀ ਉਨ੍ਹਾਂ ਦੇ ਘਰ ਪੁਜਾ ਸ੍ਰ: ਦੀਵਾਨ ਸਿੰਘ ਜੀ ਦੀ ਧਰਮ ਪਤਨੀ ਨੇ ਜੋ ਸਾਨੂੰ ਮਾਣ ਬਖਸ਼ਿਆ ਉਹ ਅਜੇ ਤਕ ਦਿਲ ਤੇ ਉਕਰਿਆ ਹੋਇਆ ਹੈ ਤੇ ਉਨ੍ਹਾਂ ਦੀ ਜ਼ਬਾਨੀ ਜਦ ਮੈਂ ਸ੍ਰ: ਦੀਵਾਨ ਸਿੰਘ ਦੀਆਂ ਅੰਤਮ ਗੱਲਾਂ ਸੁਣੀਆਂ ਤੇ ਮੇਰੇ ਉਸ ਦੇਸ਼ ਭਗਤ ਅਤੇ ਸਾਹਿਤਕਾਰ ਦੀ ਆਤਮਾਂ ਨੂੰ ਪਰਨਾਮ ਵਜੋਂ

੧੦