ਪੰਨਾ:ਚੂੜੇ ਦੀ ਛਣਕਾਰ.pdf/90

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਰਾਤਾਂ ਕਾਲੀਆਂ ਆਉਂਦੀਆਂ ਵੇਖ ਕੇ ਤੇ,
ਚੰਨ ਹੋਰ ਵੀ ਚੰਨ ਚੜ੍ਹਾ ਬੈਠਾ।
ਪੱਕਾ ਜੋਗ ਓ ਟਿਲਿਓਂ ਧਾਰ ਆਇਆ,
ਰੋਂਡ ਮੋਂਡ ਓਹ ਸਿਰ ਕਰਾ ਬੈਠਾ।


ਮੁਰਾਦਾਂ ਪੂਰੀਆਂ ਕਰੇ ਮੁਰਾਦ ਵਾਂਗੂੰ,
ਮੱਥਾ ਸਹਿਤੀ ਦੇ ਨਾਲ ਅੱਜ ਲਾ ਬੈਠਾ।
ਤੇਰੀ ਚੂਰੀ ਨੂੰ ਹੀਰੇ ਪਿਆ ਸਹਿਕਦਾ ਏ,
ਪਰੌਂਠੇ ਪਕੇ ਭਰਜਾਈਆਂ ਦੇ ਖਾ ਬੈਠਾ।


ਯਮਲਾ ਜੱਟ ਖੁਦਾ ਨੂੰ ਚੋਰ ਲੈ ਗਏ,
ਇਹੋ ਜਿਹਾ ਕੋਈ ਮਕੱਰ ਬਣਾ ਬੈਠਾ।

੯੧