ਪੰਨਾ:ਚੂੜੇ ਦੀ ਛਣਕਾਰ.pdf/92

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


ਦਿੱਲੀ ਦਾ ਭੀੜ-ਭੜੱਕਾ


ਬੜਾ ਈ ਭੀੜ ਭੜੱਕਾ ਰਹਿੰਦਾ ਏ,
ਦਿਲੀ ਦਿਆਂ ਬਜ਼ਾਰਾਂ ਵਿਚ।
ਨਾ ਹੈ ਸ਼ਰਮ ਬਾਬੂਆਂ, ਤਾਈਂ,
ਨਾ ਹੱਯਾ ਸਰਦਾਰਾਂ ਵਿਚ।
ਗ਼ੈਰਤ ਉਠ ਗਈ ਖੰਬ ਲਾ ਕੇ,
ਆਈ ਬੇ-ਗੈਰਤੀ ਨਾਰਾਂ ਵਿਚ।
ਡਿੰਗੇ ਸਿੱਧੇ ਵਾਲ ਵਾਹ ਕੇ,
ਭੌਂਦੀਆਂ ਫਿਰਨ ਏ ਕਾਰਾਂ ਵਿਚ।
ਫੁਲਾਂ ਨੂੰ ਕਰ ਨਜ਼ਰੋਂ ਉਹਲੇ,
ਮਹਿਕ ਲਭਣ ਇਹ ਖਾਰਾਂ ਵਿਚ।
ਲੇਡੀ ਹੀ ਪ੍ਰਧਾਨ ਬਣੀ ਏ,
ਅੱਜ ਮਜਲਬ ਦਰਬਾਰਾਂ ਵਿਚ।

੯੩