ਪੰਨਾ:ਚੂੜੇ ਦੀ ਛਣਕਾਰ.pdf/96

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇਸ ਰੋਂਦੀ ਧੋਂਦੀ ਅਬਲਾ ਨੂੰ,
ਆ ਕੇ ਚੁੱਪ ਕਰਾ ਜਾਂਦੇ।
ਕਦੇ ਗਿਲ੍ਹੇ ਸ਼ਿਕਾਇਤਾਂ ਦੇਂਦੀ ਨਾ,
ਜੇ ਧੁਖਦੀ ਅੱਗ ਬੁਝਾ ਜਾਂਦੇ।
ਮੇਰੇ ਕੋਮਲ ਫੁਲ ਕੁਮਲਾਂਦੇ ਨਾ,
ਤੁਸੀਂ ਬਦਲ ਬਣ ਕੇ ਛਾ ਜਾਂਦੇ।
ਜੇ ਤੁਹਾਡੀ ਹੀਰ ਸਲੇਟੀ ਹੈਸਾਂ,
ਫੇਰਾ ਜੋਗੀ ਬਣ ਕੇ ਪਾ ਜਾਂਦੇ।
ਮੈਂ ਸਭ ਉਦਰੇਵੇਂ ਲਾਹ ਲੈਂਦੀ,
ਜੇ ਸੁਤੇ ਭਾਗ ਜਗਾ ਜਾਂਦੇ।
ਮੈਂ ਧਾ ਗਲਵਕੜੀ ਪਾ ਲੈਂਦੀ,
ਤੁਸੀਂ ਸੁਫਨਾ ਬਣਕੇ ਆ ਜਾਂਦੇ।

੯੭