ਇਹ ਵਰਕਾ ਤਸਦੀਕ ਕੀਤਾ ਗਿਆ ਏ
(ਮੌਜੀ ਵਿਚ ਈਸ਼ਰ ਸਿੰਘ 'ਈਸ਼ਰ' ਦੇ ਇਕ ਜਵਾਬ ਦਾ ਜਵਾਬ)
ਮੁਟਿਆਰ ਨਾਲ ਟੱਕਰ
ਤੂੰ ਸੁਣ 'ਮੁਟਿਆਰੇ' ਦੇਸ਼ ਦੀਏ
ਨਾ ਬਾਹਲਾ ਜੋਸ਼ ਚੜ੍ਹਾ।
ਮੈਂ ਖਰੀਆਂ ਖਰੀਆਂ ਆਖੀਆਂ
ਤੂੰ ਗੁਸਾ ਲਿਆ ਮਨਾ।
ਮੈਂ ਆਪਣੇ ਫ਼ਰਜ਼ ਨੂੰ ਪਾਲਿਆ
ਤੂੰ ਮੂੰਹ ਕਿਉਂ ਲਿਆ ਸੁਜਾ।
ਕੀ ਲੈਣਾ ਖਿਦੋ ਫੋਲ ਕੇ
ਨਾ ਭੁਲ ਕੇ ਮੱਥਾ ਲਾ।
ਤੂੰ ਪਗਡੰਡੀ ਤੇ ਟੁਰ ਪੌ
ਤੇ ਛਡ ਦੇ ਬਿਖੜੇ ਰਾਹ।
ਨਾ ਕਢ ਸਵਾਲ ਤੂੰ ਔਖੇ
ਆਪੀ ਨਾ ਸਾਨੂੰ ਪਰਚਾ।
੧੦੦