ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/10

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਭੂਮਿਕਾ

*


ਮਨੁਖ ਜਾਤੀ ਦੀ ਸਾਦਾ ਬੋਲ ਚਾਲ ਨੂੰ ਜਦੋਂ ਛੰਦਾਬੰਦੀ ਤੇ ਤੁਕਾਂਤ ਦੇ ਅਸੂਲਾਂ ਤੋਂ ਬਿਨਾਂ ਲਿਖਿਆ ਜਾਏ ਤਾਂ ਓਹਨੂੰ ਵਾਰਤਕ ਕਹੀਦਾ ਹੈ। ਵਾਰਤਕ ਨੂੰ ਕਵਿਤਾ ਨਾਲੋਂ ਬਣਤਰ ਦੇ ਪਖ ਤੋਂ ਇੰਜ ਅਡਰਿਆਂ ਕੀਤਾ ਜਾਂਦਾ ਹੈ। ਪਰ ਏਸ ਉਪਰਲੇ ਫ਼ਰਕ ਤੋਂ ਸਿਵਾ ਕਵਿਤਾ ਤੇ ਵਾਰਤਕ ਵਿਚਕਾਰ ਕੋਈ ਏਨੀ ਸਾਫ਼ ਹਦਬੰਦੀ ਨਹੀਂ, ਜਿਸਤਰ੍ਹਾਂ ਕਿ ਕਈ ਓਹ ਲੋਕ ਸਮਝਦੇ ਹਨ ਜਿਹੜੇ ਏਥੋਂ ਤਕ ਵੀ ਅਤਿ-ਕਥਨੀ ਕਰ ਜਾਂਦੇ ਹਨ ਕਿ 'ਵਾਰਤਕ' ਤੇ 'ਕਵਿਤਾ' ਦਾ ਆਪਸ ਵਿਚ ਕੋਈ ਮੇਲ ਨਹੀਂ।