ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/100

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਖਿਚੂ ਹੋ ਗਏ ਹਾਂ! ਸਾਹਿਤ ਵਾਂਗੂੰ ਹੁਨਰ ਨੂੰ ਭੀ ਮੁੜ ਸੁਰਜੀਤ ਕਰਨ ਦੇ ਉਪਰਾਲੇ ਹੋ ਰਹੇ ਹਨ, ਪਰ ਇਹ ਹੁਨਰ ਉਹ ਨਹੀਂ ਜੇ ਸਾਡੇ ਵਡਿਆਂ ਨੇ ਰਲਾ ਮਿਲਾ ਕੇ ਇਕ ਕੀਤਾ ਸੀ, ਬਲਕਿ ਉਹ ਹੈ ਜੋ ਮੁਸਲਮਾਨਾਂ ਦੇ ਆਉਂਣ ਤੋਂ ਪਹਿਲਾਂ ਸਮਰਕੰਦ ਜਾਂ ਬਗ਼ਦਾਦ ਵਿਚ ਪ੍ਰਚਲਤ ਸੀ ਜਾਂ ਮਥਰਾ ਬਿੰਦਰਾਬਨ ਦੇ ਮੰਦਰਾਂ ਵਿਚ ਵਰਤਿਆ ਜਾਂਦਾ ਸੀ। ਹਿੰਦੂ ਆਪਣੇ ਕਾਲਜ, ਆਸ਼੍ਰਮ ਤੇ ਹੋਰ ਪਬਲਕ ਇਮਾਰਤਾਂ ਨਰੋਲ ਹਿੰਦੂ ਸ਼ਕਲ ਦੀਆਂ ਬਣਾ ਰਹੇ ਹਨ, ਜਿਨ੍ਹਾਂ ਵਿਚ ਪੁਰਾਣੇ ਸ਼ਿਵਾਲੇ ਦੇ ਸਿਖਰੀ ਢੰਗ ਨਾਲ ਨਾਲ ਸਸਤੇ ਬਾਰਕਮਾਸਤਰੀ ਢੰਗ ਦੀਆਂ ਨੀਵੀਆਂ ਡਾਟਾਂ ਦਾ ਰਲਾ ਤਾਂ ਪਿਆ ਹੋਵੇਗਾ; ਪਰ ਕਮਾਨੀਦਾਰ ਡਾਟਾਂ ਤੇ ਗੁੰਬਦਾਂ ਦਾ ਨਾਂ ਨਿਸ਼ਾਨ ਨਹੀਂ ਹੋਵੇਗਾ। ਕਿਉਂਕਿ ਇਹ ਚੀਜ਼ਾਂ ਮੁਸਲਮਾਨੀ ਸਭਿਤਾ ਨੂੰ ਯਾਦ ਕਰਾਉਂਦੀਆਂ ਹਨ। ਇਸੇ ਤਰ੍ਹਾਂ ਮੁਸਲਮਾਨ ਆਪਣੀਆਂ ਇਮਾਰਤਾਂ ਪੁਰਾਣੀ ਮੁਸਲਮਾਨੀ ਉਸਾਰਗੀਰੀ ਦੇ ਢੰਗ ਨਾਲ ਬਣਾ ਰਹੇ ਹਨ। ਇਹੋ ਮਨ-ਬਰਤੀ ਮੁੱਸਵਰੀ ਵਿਚ ਕੰਮ ਕਰ ਰਹੀ ਹੈ। ਬੰਗਾਲ ਦੇ ਚਿਤਰਕਾਰ, ਪੁਰਾਣੀ ਸਮਾਧਿਬਿਰਤੀ ਅਨੁਸਾਰ ਜੋ ਨਰੋਲ ਹਿੰਦੂ ਬਿਰਤੀ ਹੈ, ਆਪਣੀਆ ਤਸਵੀਰਾਂ ਵਿਚ ਪਲਾਤਾ ਪਲਾਤਾ ਰੰਗ ਭਰਦੇ ਹਨ ਅਤੇ ਆਪਣੇ ਭਾਵ ਨੂੰ ਪੂਰੀ ਤਰਾਂ ਸਤ੍ਹਾ ਤੇ ਨਹੀਂ ਲਿਆਉਂਦੇ। ਇਹ ਤਰਜ਼ ਨਰੋਲ ਹਿੰਦੂ ਹੋ ਸਕਦੀ ਹੈ, ਪਰ ਇਹ ਸਾਡੇ ਵਰਤਮਾਨ ਹਿੰਦ ਦੀ ਤਰਜ਼ ਨਹੀਂ ਅਖ਼ਵਾ ਸਕਦੀ, ਕਿਉਂਕਿ ਇਸ ਵਿਚ ਉਸ ਤਬਦੀਲੀ ਦਾ ਨਾਂ ਨਿਸ਼ਾਨ ਨਹੀਂ ਜੋ ਸਾਡੀ ਰੂਹ ਵਿਚ ਬਲਕਾਰ ਮੁਸਲਮਾਣੀ ਅਸਰ ਨੇ ਲਿਆਂਦੀ। ਦੂਜੇ ਪਾਸੇ ਚੁਗ਼ਤਾਈ ਵਰਗੇ ਮੁਸਲਮਾਨ ਮੁਸੱਵਰ, ਹਿੰਦੂਆਂ ਵਰਗੀ ਡੂੰਘਿਆਈ ਨਾ ਰਖਦੇ ਹੋਏ ਸਾਰਾ ਭਾਵ ਸਤ੍ਹਾ ਉਤੇ ਹੀ ਡੋਲ੍ਹ

੧੧੫