ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/106

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪ੍ਰੇਮੀ ਰਸ ਲਵੇ ਕਿ ਲੋਕਾਂ ਨੂੰ ਦਸੇ ਕਿ ਆਓ, ਵੇਖੋ, ਮੈਂ ਰਸ ਲੈ ਰਿਹਾ ਹਾਂ, ਮੇਰਾ ਪਿਆਰਾ ਮੈਨੂੰ ਮਿਲ ਰਿਹਾ ਹੈ? ਰਸੀਏ ਨੂੰ ਤਾਂ ਰਸ ਦੀ ਲੋੜ ਹੈ ਇਸ਼ਤਿਹਾਰ ਦੀ ਨਹੀਂ।
ਇਸ ਪਰ ਸਵਾਲ ਉਠਦਾ ਹੈ ਕਿ ਫਿਰ ਅਸੀਂ ਕੀ ਸਮਝੀਏ, ਪ੍ਰੇਮ ਕੀ ਹੈ?
ਇਸ ਦਾ ਜਵਾਬ ਹੈ ਕਿ ਅਸਲੀ ਰੂਪ ਤਾਂ ਅਨੁਭਵ ਕੀਤਿਆਂ ਹੀ ਪਤਾ ਲਗੇਗਾ। ਪਰ ਭਾਈ ਗੁਰਦਾਸ ਜੀ ਇਸ ਦਾ ਕੁਝ ਖ਼ਿਆਲ ਇਕ ਮਸਾਲ ਦੇ ਕੇ ਦਸਦੇ ਹਨ:

"ਪਾਣੀ ਕਾਠ ਨ ਡੋਬਈ ਪ ਲੈ ਦੀ ਲਜੈ।
ਸਿਰ ਕਲਵਤ੍ਰ ਧਰਾਇਕੈ ਸਿਰ ਚੜ੍ਹਿਆ ਭਜੈ।
ਲੋਹੇ ਜੜੀਐ ਬਹਿਥਾ ਭਾਰ ਭਰ ਨ ਤਜੈ।
ਪੇਟੇ ਅੰਦਰਿ ਅੱਗ ਰਖ ਉਸ ਪੜਦਾ ਕੱਜੈ।"

ਪਾਣੀ ਕਾਠ ਨਾਲ ਪ੍ਰੇਮ ਕਰਦਾ ਹੈ। ਆਪਣੇ ਆਪ ਨੂੰ ਬੂਟੇ ਦਾ ਖਾਜ ਬਣਾਂਦਾ ਹੈ। ਇਹ ਪ੍ਰੇਮ ਦਾ ਅਸਲੀ ਰੂਪ ਹੈ, ਪਿਆਰੇ ਤੋਂ ਆਪਣਾ ਆਪ ਵਾਰ ਸੁਟਣਾ, ਆਪਾ ਘਟਾਣਾ ਪਿਆਰ ਵਧਾਣਾ ਹੈ। ਆਪੇ ਦਾ ਪੂਰਨ ਨਾਸ਼ ਪ੍ਰੇਮ ਦਾ ਪੂਰਨਤਾ ਦਾ ਜ਼ਰੂਰੀ ਚਿਨ੍ਹ ਹੈ। ਬੂਟਾ ਵਡਾ ਹੁੰਦਾ ਹੈ ਪਾਣੀ ਦੇ ਸਿਰ ਤੇ ਫਲਦਾ, ਫੁਲਦਾ ਹੈ। ਫਿਰ ਸੁਕ ਕੇ ਕਾਠ ਬਣ ਜਾਂਦਾ ਹੈ। ਬੂਟੇ ਦੀ ਸ਼ਕਲ ਬਦਲ ਗਈ ਹੈ, ਉਹ ਹਰਾ ਚੁਹ ਚੁਹਾ ਨਹੀਂ ਰਿਹਾ, ਕੀ ਪਾਣੀ ਉਸ ਨੂੰ ਹੁਣ ਲੱਤ ਮਾਰ ਕੇ ਕਹੇ, ਪਰ੍ਹਾਂ ਜਾ, ਤੇਰਾ ਉਹ ਜੋਬਨ ਨਹੀਂ ਰਿਹਾ, ਸਾਡਾ ਤੇਰਾ ਕੀ ਕੰਮ?" ਪਰ ਨਹੀਂ, ਪਾਣੀ ਦਾ ਪ੍ਰੇਮ ਸੱਚਾ ਹੈ। ਉਹ ਕਾਠ ਵਿਚ ਆਪਣੇ ਪਿਆਰੇ ਦੀ ਬਦਲੀ

੧੨੧