ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/11

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵਾਰਤਕ ਕਵਿਤਾ ਨਾਲੋਂ ਕੋਈ ਘਟੀਆ ਚੀਜ਼ ਨਹੀਂ। ਪ੍ਰੇਰਨਾ ਦੀ ਛੁਹ ਤੋਂ ਵਾਂਜੀ ਛੰਦਾ-ਬੰਦੀ ਕਵਿਤਾ ਨਹੀਂ ਕਹਾ ਸਕਦੀ, ਪਰ ਵਾਰਤਕ ਵੀ ਨਹੀਂ ਕਹੀ ਜਾਂਦੀ। ਤੇ ਦੂਜੇ ਪਾਸੇ ਛੰਦਾ-ਬੰਦੀ ਤੋਂ ਬਿਨਾਂ ਪਰ ਜਜ਼ਬਿਆਂ ਨਾਲ ਗੜੂੰਦ ਲਿਖਤ ਨੂੰ ਕਈ ਵਾਰ 'ਵਾਰਤਕ ਵਿਚ ਕਵਿਤਾ' ਜਾਂ 'ਕਾਵਿਮਈ ਵਾਰਤਕ' ਕਹਿ ਦੇਈਦਾ ਹੈ। ਏਸ ਲਈ ਇਹ ਹੀ ਕਿਹਾ ਜਾ ਸਕਦਾ ਹੈ ਕਿ ਕਲਾ-ਪੂਰਨ ਸਾਹਿਤਕ ਪ੍ਰਗਟਾਵੇ ਦਾ ਹਰ ਓਹ ਰੂਪ ਜਿਨ੍ਹੰ ਬਾਕਾਇਦਾ ਛੰਦ ਤੇ ਤੁਕਾਂਤ ਦੇ ਖ਼ਿਆਲ ਨਾਲ ਨਾ ਬੰਨ੍ਹਿਆ ਗਿਆ ਹੋਵੇ, ਵਾਰਤਕ ਹੁੰਦਾ ਹੈ।

ਵਾਰਤਕ ਵਿਚ ਛੰਦਾ-ਬੰਦੀ ਤੇ ਤੁਕਾਂਤ ਦੀ ਬੰਦਸ਼ ਨ ਹੋਣ ਕਰਕੇ ਕਈ ਲੋਕ ਇਹਨੂੰ ਸਿਧ-ਪਧਰਾ ਜਿਹਾ ਬਿਆਨ ਸਮਝਦੇ ਹਨ। ਇਹ ਠੀਕ ਹੈ ਕਿ ਵਾਰਤਕ ਦਾ ਅਧਾਰ ਲੋਕਾਂ ਦੀ ਬੋਲ ਚਾਲ ਹੀ ਹੈ, ਪਰ ਹਰ ਸਧਾਰਨ ਬੋਲ ਚਾਲ ਵਾਰਤਕ ਨਹੀਂ ਕਹੀ ਜਾ ਸਕਦੀ। ਕਵਿਤਾ ਦਾ ਮੁਢ ਓਹਨਾਂ ਆਵਾਜ਼ਾਂ ਵਿਚੋਂ ਬਝਿਆ ਸੀ, ਜਿਹੜੀਆਂ ਸਾਡੀ ਧਰਤੀ ਉਤਲੇ ਪਹਿਲੇ ਮਨੁਖ ਇਕੱਠੇ ਕੰਮ ਕਰਦਿਆਂ ਕੰਮ ਦਾ ਭਾਰ ਹੌਲਾ ਕਰਨ ਲਈ ਕਢਦੇ ਹੁੰਦੇ ਸਨ, ਪਰ ਨਿਰੀਆਂ ਇਹ ਆਵਾਜ਼ਾਂ

੧੦