ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/111

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗ਼ਜ਼ਬ ਦੀ ਗਲ ਤਾਂ ਇਹ ਹੈ ਕਿ ਸਾਡੇ ਆਸ਼ਕ ਮੁਲਾਕਾਤੀ ਵੇਲਾ ਕੁਵੇਲਾ, ਦਿਨ ਦਿਹਾਰ, ਮੀਂਹ ਕਣੀ, ਹਨੇਰੀ ਝੱਖੜ, ਭੁਚਾਲ ਤੂਫਾਨ ਤੇ ਸਰਦੀ ਗਰਮੀ ਬਿਲਕੁਲ ਨਹੀਂ ਦੇਖਦੇ। ਕਸਾਈ ਵਾਂਗੂੰ ਬੇਰਹਿਮੀ ਨਾਲ ਅਗੋਂ ਈ ਏਹ ਧਾਰ ਕੇ ਤੁਰੇ ਆਉਂਦੇ ਨੇ ਕਿ ਚਲੋ ਗੱਲਾਂ ਦੀ ਛੁਰੀ ਨਾਲ ਬਾਬੇ ਦਾ ਵਕਤ ਕਤਲ ਕਰੀਏ। ਹਿੰਦੁਸਤਾਨ ਨੂੰ ਸ੍ਵਰਾਜ ਮਿਲ ਲੈਣ ਦਿਓ, ਤਾਂ ਅਸੀਂ ਵੀ 'ਵਕਤ' ਦੇ 'ਕਤਲ' ਨੂੰ ਦਫਾ ੩੦੨ ਦਾ ਜੁਰਮ ਪਾਸ ਕਰ ਦਿਆਂਗੇ ਤੇ ਏਹੋ ਜੇਹ ਵੇਹਲੜ ਕਾਤਲਾਂ ਉਤੇ ਹਰ ਰੋਜ਼ ਕਤਲ ਦੇ ਮੁਕੱਦਮੇ ਚਲਵਾਯਾ ਕਰਾਂਗੇ। ਪਰ ਊਹੀ ਰਬਾ, ਫੇਰ ਸਾਨੂੰ ਰੋਜ਼ ਦੀ ਉਗਾਹੀਆਂ ਦੇਣ ਜਾਣਾ ਪਿਆ ਕਰੇਗਾ ਤੇ ਹੋਰ ਵਕਤ ਕਤਲ ਹੋਯਾ ਕਰੇਗਾ।
ਕਈ ਵਾਰੀ ਖ਼ਿਆਲ ਆਯਾ ਹੈ ਕਿ ਵਲੈਤ ਦੇ ਨੋਬਲ ਪ੍ਰਾਈਜ਼ ਵਾਲਿਆਂ ਨੂੰ ਹੀ ਚਿੱਠੀ ਲਿਖੀਏ ਕਿ ਹਰ ਸਾਲ ਹੋਰ ਫ਼ਜ਼ੂਲ ਗੱਲਾ ਲਈ ਜੂ ਸਵਾ ਸਵਾ ਲਖ ਰੂਪੈ ਦੇ ਇਨਾਮ ਦੇਂਦੇ ਹੋ ਤੇ ਹੈਜ਼ੇ, ਪਲੇਗ, ਦਿੱਕ, ਸਿਲ ਆਦਿ ਰੋਗਾਂ ਦੇ ਇਲਾਜ ਲੱਭਦੇ ਹੋ, ਇਕ ਵਾਰੀ 'ਮੁਲਾਕਾਤੀਆਂ' ਦੇ ਰੋਗ ਦੇ ਇਲਾਜ ਲਈ ਭੀ ਇਨਾਮ ਰਖ ਵੇਖੋ, ਸ਼ਾਇਦ ਕੋਈ ਚਰਕ ਯਾ ਧਨੰਤਰ ਹੀ ਏਹ ਇਨਾਮ ਲੈਣ ਲਈ ਫਿਰ ਅਵਤਾਰ ਧਾਰ ਲਵੇ! ਭਾਵੇਂ ਸਾਨੂੰ ਖ਼ਤਰਾ ਹੈ ਕਿ ਮੁਲਾਕਾਤੀ ਲੋਕ ਉਸਦਾ ਭੀ ਨਕ ਵਿਚ ਦਮ ਕਰ ਦੇਣਗੇ।

ਯਾਰੋ! ਹਸਣ ਵਾਲੀ ਗਲ ਨਹੀਂ ਸਗੋਂ ਰੋਵੇ! ਕਿਉਂਕਿ ਸਾਡੇ ਮੁਲਾਕਾਤੀ ਤੁਹਾਡਾ ਈ ਆਣ ਕਰ ਕਰ ਕੇ ਹਰਜ ਕਰਦੇ ਨੇ। ਜੇ ਓਹ ਆਕੇ ਸਾਡਾ ਵਕਤ ਕਤਲ ਨਾ ਕਰਨ ਤਾਂ ਆਪਾਂ ਤੁਹਾਡੇ ਲਈ ਹੋਰ ਵੀ ਚੰਗੀ ਚੰਗੀ ਕਲਮ ਘਸਾਈ ਕਰੀਏ। ਤੁਹਾਨੂੰ ਤਾਂ ਚਾਹੀਦਾ ਹੈ ਕਿ ਸਾਡੇ ਬੂਹੇ ਅਗੇ ਬਹਿਕੇ ਹਰ ਦਮ

੧੨੬