ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/113

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗੋਲਾ ਐਸਾ ਚਾਣਚੱਕ ਮਾਰਦੇ ਨੇ ਕਿ ਸਾਡੇ ਹਥੋਂ ਕੰਬ ਕੇ ਕਲਮ ਡਿਗ ਪੈਂਦੀ ਹੈ! ਸਵੇਰ ਤੋਂ ਅਧੀ ਰਾਤ ਤਕ, ਸੋਮਵਾਰ ਤੋਂ ਐਤਵਾਰ ਤਕ, ਪਹਿਲੀ ਤ੍ਰੀਕ ਤੋਂ ੩੨ ਤ੍ਰੀਕ ਤਕ ਯਾ ਜਿੰਨੀਆਂ ਤ੍ਰੀਕਾਂ ਦਾ ਮਹੀਨਾ ਹੋਵੇ ਉਸ ਤ੍ਰੀਕ ਤਕ ਤੇ ਸ਼ੁਰੂ ਸਾਲ ਤੋਂ ਅਖੀਰ ਸਾਲ ਤਕ ਏਹੋ ਲਾਮ ਡੋਰੀਆਂ ਲਗੀਆਂ ਰਹਿੰਦੀਆਂ ਨੇ। ਜਦ ਦੇਖੋ 'ਸਤਿ ਸ੍ਰੀ ਅਕਾਲ' 'ਆਦਾਬ ਅਰਜ਼' 'ਤਸਲੀਮਾਤ' 'ਗੁਡ ਮੌਰਨਿੰਗ' 'ਬੰਦਗੀ' ਤੇ 'ਮਾਹਰਾਜ ਮਾਹਰਾਜ' ਦੀਆਂ ਦੁਖਦਾਈ ਸੂਲਾਂ ਦਿਲ ਉਤੇ ਚੁਭਣ ਲਈ ਤੁਰੀਆਂ ਆਉਂਦੀਆਂ ਦਿਸਦੀਆਂ ਨੇ।

ਤੇ ਫੇਰ ਸਾਡੇ ਪਿਆਰੇ ਮੁਲਾਕਾਤੀਆਂ ਦੀਆਂ ਗੱਲਾਂ ਕੀ ਹੁੰਦੀਆਂ ਨੇ ੯੯੯ ਫ਼ੀ ਸਦੀ ਓਹਨਾਂ ਦੇ ਆਪਣੇ ਕੰਮ ਤੇ ਆਪਣੀਆਂ ਗਰਜ਼ਾਂ। ਕਿਸੇ ਨੂੰ ਨੌਕਰੀ ਦੀ ਲੋੜ ਹੈ, ਕੋਈ ਲੇਖ ਲਿਖਾਉਣਾ ਚਾਹੁੰਦਾ ਹੈ, ਕੋਈ ਸਫ਼ਾਰਸ਼ ਚਾਹੁੰਦਾ ਹੈ, ਕੋਈ ਕਰਜ਼ਾ ਮੰਗਦਾ ਹੈ, ਕੋਈ ਦਾਨ ਵਜੋਂ ਸਾਡੀ ਜੇਬ ਵਿੱਚੋਂ ਕੁਛ ਮੁੱਛਦਾ ਹੈ, ਕੋਈ ਆਪਣੇ ਵੈਰੀ ਦਾ ਰੋਣਾ ਰੋਂਦਾ ਹੈ, ਕੋਈ ਕਿਸੇ ਦੀ ਨਿੰਦਾ ਕਰਦਾ ਹੈ...ਯਾਨੀ ਕਿ ਗੋਯਾ ਨਿਰੀ ਸਿਰ ਖਪਾਈ ਤੇ ਕੰਮਾਂ ਦਾ ਹਰਜ...ਅਸੀਂ ਉਡੀਕਦੇ ਹਾਂ ਕਿ ਕੋਈ ਸਾਡਾ ਭੀ ਦੁੱਖ ਦਰਦ ਵੰਡਣ ਵਾਲਾ ਆਵੇ ਯਾ ਸੱਚੇ ਪਿਆਰ ਨਾਲ 'ਮੁਲਾਕਾਤ' ਕਰਨ ਆਵੇ ਤਾਂ ਅਸੀਂ ਉਸ ਨੂੰ ਦੌੜ ਕੇ ਜੱਫੀ ਪਾ ਲਈਏ ਤੇ ਸੁਖ ਦੁਖ ਫੋਲੀਏ, ਦਸ ਸੁਣੀਏ ਵੀਹ ਕਹੀਏ, ਦੋਹਾਂ ਦੇ ਦਿਲ ਹੌਲੇ ਹੋ ਜਾਣ....ਪਰ ਹਾਇ! ਏਹੋ ਜਿਹਾ ਪ੍ਰੇਮੀ ਚਿੱਟੀ ਦਾੜ੍ਹੀ ਵਾਲਾ ਜਵਾਨ ਜਿਹਾ; ਕਈ ਕਦੀ ਹੀ ਆਉਂਦਾ ਹੈ, ਤੇ ਬਾਕੀਆਂ ਕੋਲੋਂ ਬਚਣ ਲਈ ਅਸੀਂ ਫੱਟੇ ਲਿਖ ਲਿਖ ਲਾਉਨੇ ਆਂ, ਹੱਥ ਜੋੜਨੇ ਆਂ, ਆਪ ਝੂਠ ਬੋਨਨੇ ਆਂ, ਨੌਕਰਾਂ ਕੋਲੋਂ ਝੂਠ ਬੁਲਵਾਉਨੇ

੧੨੮