ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/116

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਾਨਕ ਸਿੰਘ

*

ਮੇਰੀ ਪਿਆਰੀ ਜਨਮ ਭੂਮ

ਪੱਛਮੀ ਪੰਜਾਬ ਦੇ ਜ਼ਿਲਾ ਜਿਹਲਮ ਵਿਚ ਇਕ ਗੁੰਮਨਾਮ ਜਿਹਾ ਪਿੰਡ 'ਚਕ ਹਮੀਦ ਜਾਲਪਾਂ' ਕਰ ਕੇ ਸਦੀਦਾ ਹੈ, ਤੇ ਇਸੇ ਪਿੰਡ ਮੇਰਾ ਜਨਮ ਹੋਇਆ ਸੀ।

ਮੇਰੀ ਯਾਦਦਾਸ਼ਤ ਕੁਝ ਜ਼ਿਆਦਾ ਕਮਜ਼ੋਰ ਹੈ——ਸ਼ਾਇਦ ਇਸ ਕਰ ਕੇ ਕਿ ਇਸ ਦਾ ਬਹੁਤਾ ਹਿਸਾ ਨਾਵਲ ਨਵੀਸੀ ਨੇ ਮਲ ਲਿਆ ਹੈ, ਜਿਸ ਕਰ ਕੇ ਨਿਕੇ ਹੁੰਦਿਆਂ ਦੀਆਂ ਬਹੁਤੀਆਂ ਗਲਾਂ ਮੈਨੂੰ ਯਾਦ ਨਹੀਂ ਰਹੀਆਂ, ਪਰ ਜੋ ਕੁਝ ਯਾਦ ਦੀ ਤਖ਼ਤੀ ਉਤੇ ਬਾਕੀ ਹੈ, ਉਹ ਐਸਾ ਹੈ, ਜਿਸ ਨੂੰ ਮੈਂ ਮਰਦੇ ਦਮ ਤੀਕ ਭੁਲ ਨਹੀਂ ਸਕਦਾ। ਮੇਰੀਆ ਮਿਠੀਆਂ ਤੇ ਪਿਆਰੀਆਂ ਯਾਦਾਂ ਵਿਚ ਸਭ ਤੋਂ ਪਹਿਲਾ ਤੇ ਸਭ ਤੋਂ ਆਖ਼ਰੀ ਨੰਬਰ ਮੇਰੀ ਜਨਮ ਭੂਮ ਦਾ ਹੈ। ਇਸੇ ਲਈ ਆਪਣੀ ਜੀਵਨੀ ਦੇ ਹਾਲਾਤ ਲਿਖਣ ਲਗਿਆਂ ਇਹ ਚੀਜ਼ ਮੈਂ ਸਭ ਤੋਂ ਛੇਕੜ ਵਿਚੋਂ ਬਿਆਨ ਕਰਨ ਲਈ ਰਖੀ

੧੩੧