ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/117

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹੋਈ ਸੀ।
ਜ਼ਿਲਾ ਜਿਹਲਮ ਦੀਆਂ ਬਾਕੀ ਤਹਿਸੀਲਾਂ ਤਾਂ 'ਪੋਠੋਹਾਰ ਵਿਚ ਗਿਣੀਆਂ ਜਾਂਦੀਆਂ ਹਨ, ਪਰ ਸਾਡੀ ਤਹਿਸੀਲ 'ਪਿੰਡ ਦਾਦਨ ਖਾਨ' ਨੂੰ 'ਥਲ' ਦਾ ਇਲਾਕਾ ਕਿਹਾ ਜਾਂਦਾ ਹੈ, ਜਿਸ ਲਈ ਇਸ ਤਹਿਸੀਲ ਦੇ ਰਹਿਣ ਵਾਲੇ ਅਸੀਂ 'ਪੋਠੋਹਾਰੀ' ਦੇ ਥਾਂ 'ਬਲੋਚੀ' ਸੱਦੀਦੇ ਹਾਂ।
'ਖੀਊੜਾ' ਨਾਮੇਂ ਲੂਣ ਦਾ ਪਹਾੜ ਇਸੇ ਇਲਾਕੇ ਵਿਚ ਹੈ। ਲੂਣ ਨੂੰ ਰਬੀ ਨਿਹਮਤਾਂ ਵਿਚੋਂ ਸਭ ਤੋਂ ਵਡਮੁਲੀ ਨਿਹਮਤ ਮੰਨਿਆ ਗਿਆ ਹੈ, ਪਰ ਸਾਡੇ ਇਲਾਕੇ ਲਈ ਇਹੋ ਨਿਹਮਤ ਉਜਾੜੇ ਦਾ ਕਾਰਨ ਸਮਝੀ ਜਾਂਦੀ ਸੀ, ਕਿਉਂਕਿ ਇਸ ਦੇ ਸ਼ੋਰ। (ਨਮਕੀਨੀ) ਦੇ ਅਸਰਾਂ ਨਾਲ ਲਾਗੇ ਚਾਗੇ ਵੀਹ ਵੀਹ——ਤੀਹ, ਤੀਹ ਮੀਲਾਂ ਤਕ ਜ਼ਮੀਨ ਬਾਂਝ ਹੋ ਚੁਕੀ ਸੀ।
ਮੇਰੇ ਪਿੰਡ 'ਚਕ ਹਮੀਦ' ਦਾ ਇਕ ਪਾਸਾ ਤਾਂ ਪਹਾੜ ਵਲ ਲਗਦਾ ਹੈ, ਤੇ ਦੂਜਾ ਦਰਿਆ ਜਿਹਲਮ ਦੇ ਕੰਢੇ ਨਾਲ। ਗੋਇਆ ਇਸ ਦੇ ਸਜੇ ਪਾਸੇ 'ਸਹਿਰਾ' ਹੈ, ਤੇ ਖਬੇ ਪਾਸੇ 'ਨਖ਼ਲਿਸਤਾਨ'।

ਲਾਗਲੇ ਪਹਾੜ ਦਾ ਨਾਉ 'ਡਿਡੋਟ' ਹੈ, ਜਿਹੜਾ ਖੀਊੜੇ ਦੀ ਹੀ ਇਕ ਸ਼ਾਖ਼ ਹੈ, ਪਰ ਇਸ ਦੇ ਪੇਟ ਵਿਚੋਂ ਲੂਣ ਦੇ ਥਾਂ ਪੱਥਰ ਦਾ ਕੋਲਾ ਨਿਕਲਦਾ ਹੈ। ਬੜਾ ਖ਼ੁਸ਼ਕ ਤੇ ਡਰਾਉਣਾ ਜਿਹਾ ਪਹਾੜ ਹੈ। ਇਹ ਨਰਕ ਤੇ ਸ੍ਵਰਗ ਦੇ ਦਹਾਂ ਕੰਢਿਆਂ ਵਿਚਾਲੇ ਘਿਰਿਆ ਹੋਇਆ ਇਹ ਇਕ ਛੋਟਾ ਜਿਹਾ ਖਤਰੰਮਾ ਪਿੰਡ ਸੀ (ਸੀ ਇਸ ਲਈ ਕਿ ਪੰਜਾਬ ਦੀ ਵੰਡ ਤੋਂ ਬਾਦ ਇਹ ਸਾਡੇ ਭਾਣੇ ਖ਼ਤਮ ਹੋ ਚੁਕਾ ਹੈ।) ਪਹਾੜ ਵਾਲੇ ਪਾਸੇ ਦੀਆਂ ਜ਼ਮੀਨਾਂ ਵਿਚ ਤਾਂ ਦੂਰ ਤਕ ਕੱਲਰ ਹੀ ਕੱਲਰ ਭਖ਼ਦਾ ਦਿਖ਼ਾਈ ਦੇਂਦਾ ਸੀ, ਤੇ ਦਰਿਆ ਵਾਲਾ ਪਾਸਾ ਹਰੇ ਭਰੇ ਖੇਤਾਂ ਤੇ ਬਾਗਾਂ

੧੩੨