ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/118

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਾਲ ਭਰਪੂਰ। ਪਰ ਮੇਰੇ ਲਈ, ਸਚੀ, ਗਲ ਪੁਛੋ ਤਾਂ ਨਖ਼ਲਿਸਤਾਨ ਨਾਲੋਂ ਸਹਿਰਾ ਦਾ ਟੁਕੜਾ ਵਧੀਕ ਮਨ ਭਾਉਣਾ ਸੀ ਕਿਉਂਕਿ ਉਸ ਕੱਲਰ ਵਿਚ ਮੇਰੀ ਦਿਲਚਸਪੀ ਦਾ ਸਭ ਤੋਂ ਕੀਮਤੀ ਸਾਮਾਨ ਸੀ, ਜਿਹੜਾ ਮੈਨੂੰ ਨਿੱਕੇ ਹੁੰਦਿਆਂ ਤੋਂ ਹੀ ਬੜਾ ਚੰਗਾ ਲਗਦਾ ਸੀ। ਤੇ ਇਹ ਸੀ ਉਸ ਵਿਚ ਕੁਝ ਪੁਰਾਣੇ ਥੇਹਾਂ ਦੀ ਮੌਜੂਦਗੀ, ਜਿਨ੍ਹਾਂ ਬਾਬਤ ਇਹ ਰਵਾਇਤ ਮਸ਼ਹੂਰ ਸੀ ਕਿ ਕਦੀ ਇਹ ਸਾਰਾ ਇਲਾਕਾ ਘੁੱਗ ਵਸੋਂ ਦੀ ਸ਼ਕਲ ਵਿਚ ਹੁੰਦਾ ਸੀ, ਪਰ ਕਿਉਂ ਜਿਉਂ ਖੀਊੜੇ ਦਾ ਲੂਣੀ ਅਸਰ ਜ਼ਮੀਨਾਂ ਵਿਚ ਧਸਦਾ ਗਿਆ, ਜ਼ਮੀਨਾਂ ਬੇਕਾਰ ਹੁੰਦੀਆਂ ਗਈਆਂ, ਪਾਣੀ ਕਲਰਾ ਹੁੰਦਾ ਗਿਆ,ਤੇ ਵਜੋਂ ਉਜੜਦੀ ਗਈ।
ਆਮ ਪਿੰਡਾਂ ਵਾਂਗ ਇਹਨਾਂ ਥੇਹਾਂ ਦੇ ਨਾਮ ਅਜੇ ਤੀਕ ਲੋਕਾਂ ਦੇ ਮੂੰਹ ਚੜ੍ਹੇ ਹੋਏ ਸਨ ——'ਰੱਤਾ ਪਿੰਡ', 'ਦੀਵਾਨ ਪੁਰ', 'ਚੱਕ ਸੂਸਾ', 'ਕੌੜਾ ਖੂਹ' ਆਦ।
ਇਹ ਸਾਰੇ ਹੀ ਥੇਹ ਮੈਨੂੰ ਚੰਗੇ ਲਗਦੇ ਸਨ, ਪਰ ਇਨ੍ਹਾਂ ਸਾਰਿਆਂ ਵਿਚੋਂ ਬਹੁਤਾ ਚੰਗਾ ਲਗਦਾ ਸੀ 'ਰੱਤਾ ਪਿੰਡ' ਦਾ ਥੇਹ। ਕੇਵਲ ਇਸ ਕਰ ਕੇ ਨਹੀਂ ਕਿ ਬਾਕੀ ਸਾਰੇ ਥੇਹਾਂ ਨਾਲੋਂ ਇਹ ਫੈਲਾਉ ਤੇ ਉਚਾਈ ਦੇ ਲਿਹਾਜ਼ ਨਾਲ ਵਡਾ ਸੀ, ਬਲਕਿ ਇਸ ਕਰ ਕੇ ਕਿ ਇਕ ਤਾਂ ਇਹ ਸਭ ਤੋਂ ਨੇੜੇ ਸੀ —— ਚਕ ਹਮੀਦ ਤੋਂ ਕੋਈ ਅੱਧ ਮੀਲ ਦੀ ਵਾਟ ਤੇ, ਤੇ ਦੂਜਾ ਇਸ ਕਰ ਕੇ ਕਿ ਉਜੜਨ ਵਾਲੇ ਪਿੰਡਾਂ ਵਿਚ ਸ਼ਾਇਦ ਇਸ ਦਾ ਨੰਬਰ ਸਭ ਤੋਂ ਆਖ਼ਰੀ ਸੀ। ਇਹ ਉਸ ਥੇਹ ਤੋਂ ਲਭੀਆਂ ਹੋਈਆਂ ਚੀਜ਼ਾਂ ਦਸਦੀਆਂ ਸਨ।

ਮੈਂ ਭਾਵੇਂ ਬਹੁਤ ਛੋਟੀ ਉਮਰੇ ਆਪਣਾ ਪਿੰਡ ਛਡ ਦਿਤਾ ਸੀ, ਪਰ ਉਸ ਤੋਂ ਬਾਦ ਵੀ ਜਦ ਕਦੇ ਮੈਨੂੰ ਪਿੰਡ ਰਹਿਣ ਦਾ

੧੩੩