ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
ਮੌਕਾ ਮਿਲਿਆ, ਕੋਈ ਦਿਨ ਐਸਾ ਨਹੀਂ ਸੀ ਹੁੰਦਾ, ਜਦ ਮੈਂ ਰੱਤੇ ਪਿੰਡ ਦੇ ਥੇਹ ਉਤੇ ਦੋ ਚਾਰ ਘੰਟੇ ਬੈਠ ਕੇ ਨਾ ਆਇਆ ਹੋਵਾਂ। ਬਾਜੇ ਬਾਜੇ ਦਿਨ ਤਾਂ ਮੈਂ ਸਾਰੀ ਸਾਰੀ ਦਿਹਾੜ ਉਥੇ ਹੀ ਗੁਜ਼ਾਰ ਦੇਂਦਾ ਸਾਂ। ਮੇਰੀ ਦਿਲਚਸਪੀ ਵਾਲੀ ਚੀਜ਼ ਜੇ ਕੋਈ ਪੁਛੇ ਕਿ ਉਥੇ ਕਿਹੜੀ ਸੀ, ਤਾਂ ਮੈਂ ਇਸ ਤੋਂ ਵਧ ਕੁਝ ਨਹੀਂ ਦਸ ਸਕਦਾ ਕਿ
ਇਕ ਦਿਨ ਥੇਹ ਤੇ ਫਿਰਦਿਆਂ ਮੈਨੂੰ ਤਿੰਨਾਂ ਥੇਵਿਆਂ ਵਾਲੀ ਇਕ ਚਾਂਦੀ ਦੀ ਮੁੰਦਰੀ ਲੱਭੀ, ਜਿਸ ਵਿਚ ਥੇਵ ਤਾਂ ਨਹੀਂ, ਪਰ ਉਹਨਾਂ ਦੇ ਥਾਂ ਮੌਜੂਦ ਸਨ। ਇਹ ਮੁੰਦਰੀ ਮੈਂ ਬਰਾਬਰ ਕਈ ਵਰ੍ਹੇ ਸਾਂਭੀ ਰਖੀ, ਤੇ ਜਦੋਂ ਵੀ ਮੈਂ ਉਸ ਨੂੰ ਵੇਖਦਾ ਸਾਂ, ਕਲਪਨਾ ਹੀ ਕਲਪਨਾ ਨਾਲ ਉਸ ਨੂੰ ਪਹਿਨਣ ਵਾਲੀ ਕਿਸੇ ਮੁਟਿਆਰ ਦੀਆਂ ਵੰਨ-ਸੁਵੰਨੀਆਂ ਤਸਵੀਰਾਂ ਮੇਰੇ ਹਿਰਦੇ ਦੀ ਸਕਰੀਨ ਤੇ ਆਉਣ ਲਗ ਪੈਂਦੀਆਂ ਸਨ।
ਭਾਵੇਂ ਸ਼ੋਰ ਦੀ ਮਾਰ ਨਾਲ ਹੀ ਉਹ ਆਬਾਦੀ ਉਜੜੀ ਸੀ, ਪਰ ਇਸ ਤੋਂ ਛੁਟ ਕੁਝ ਹੋਰ ਵੀ ਲੋਕਾਂ ਦੇ ਮੂੰਹ ਚੜ੍ਹੀਆਂ ਕਹਾਣੀਆਂ ਇਸ ਨਾਲ ਸੰਬੰਧਤ ਸਨ, ਜਿਹਾ ਕਿ
"ਇਕ ਵਾਰੀ ਇੰਨੀ ਪਲੇਗ ਪਈ ਕਿ 'ਰੱਤੇ ਪਿੰਡ' ਵਿਚ ਮਨੁੱਖਾਂ ਦਾ ਨਾਮ ਨਿਸ਼ਾਨ ਮਿਟ ਗਿਆ.......... ਦਰਿਆ ਜਿਹਲਮ ਇਕ ਵਾਰੀ ਇਤਨੇ ਜ਼ੋਰ ਦਾ ਚੜ੍ਹਿਆ ਕਿ ਸਾਰੇ ਪਿੰਡ ਨੂੰ ਰੋੜ੍ਹ ਲੈ ਗਿਆ...... ਇਕ ਕੋਈ ਫ਼ਕੀਰ ਇਥੋਂ ਲੰਘਆ, ਜਿਸ ਦੀ ਬਗਲੀ ਵਿਚ੧੩੪