ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/120

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇਕ ਸੋਹਣੀ ਨੇ ਰੋਟੀ ਦੇ ਥਾਂ ਜੁੱਤੀ ਦਾ ਛਿੱਤਰ ਸੁਟ ਦਿਤਾ, ਤੇ ਉਸ ਫ਼ਕੀਰ ਦੀ ਬਦ-ਦੁਆ ਕਰਕੇ ਰੱਤਾ ਪਿੰਡ ਉੱਜੜ ਗਿਆ......." ਆਦ।
ਰੱਤੇ ਪਿੰਡ ਤੋਂ ਦੂਜੇ ਦਰਜੇ ਤੇ ਜਿਹੜੀ ਚੀਜ਼ ਮੈਨੂੰ ਪਿਆਰੀ ਸੀ, ਇਹ ਸੀ ਇਕ ਸਾਂਵਲੇ ਜਿਹੇ ਰੰਗ ਦੀ ਅਰਾਇਣ, ਜਿਸ ਨੂੰ 'ਭੋਲੀ' ਕਰਕੇ ਸਦਿਆ ਜਾਂਦਾ ਸੀ —— ਅਸਲ ਨਾਉਂ ਉਸ ਦਾ 'ਰਸੂਲ ਬੀਬੀ' ਸੀ। ਇਹਨਾਂ ਅਰਾਈਆਂ ਦਾ ਤੇ ਸਾਡਾ ਘਰ ਨਾਲੋ ਨਾਲ ਸਨ।
ਭੋਲੀ ਦੀ ਸੰਤਾਨ ਕੋਈ ਨਹੀਂ ਸੀ, ਤੇ ਮੇਰੀ ਮਾਂ ਨਾਲ ਉਸਦਾ ਬਹੁਤ ਗੁੜ੍ਹਾ ਸਹੇਲ ਸੀ। ਮਾਂ ਮੈਨੂੰ ਦਸਦੀ ਹੁੰਦੀ ਸੀ ——"ਹੰਸ! ਭੋਲੀ ਵੀ ਤੇਰੀ ਮਾਂ ਏ, ਇਸ ਤੇਨੂੰ ਦੁਧ ਚੁੰਘਾਇਆ ਸੀ।"
ਬੇਬੇ ਨੇ ਹੋਰ ਦਸਿਆ —— "ਅਸਾਂ ਦੁਹਾਂ ਨੂੰ ਇਕੱਠਾ ਹੀ ਚਲੀਹਾ (ਪ੍ਰਸੂਤ ਸਮਾਂ) ਆਇਆ ਸੀ। ਭੋਲੀ ਨੂੰ ਕੁੜੀ ਜੰਮੀ ਸੀ, ਜਿਹੜੀ ਜੰਮਣ ਤੋਂ ਤੀਜੇ ਦਿਨ ਹੀ ਮਰ ਗਈ। ਇਧਰ ਮੈਨੂੰ ਦੁਧ ਨਹੀਂ ਸੀ ਉਤਰਦਾ, ਤੇ ਉਧਰ ਵਿਚਾਰੀ ਭੋਲੀ ਦਾ ਇਹ ਹਾਲ ਸੀ ਕਿ ਉਸ ਦੀਆਂ ਛਾਤੀਆਂ ਦੁਧ ਦੇ ਜ਼ੋਰ ਕਰਕੇ, ਪਾਟਣ ਆਈਆਂ ਹੋਈਆਂ ਸਨ। ਭਾਵੇਂ ਗੁਆਂਢਣਾਂ ਨੇ ਬਟੇਰਾ ਮਨ੍ਹਾ ਕੀਤਾ ਕਿ ਮੋਏ ਹੋਏ ਬੱਚੇ ਦੀ ਮਾਂ ਦਾ ਦੁੱਧ ਚੰਗਾ ਨਹੀਂ ਹੁੰਦਾ; ਪਰ ਮੈਂ ਕੀ ਕਰਦੀ। ਮੈਂ ਸੋਚਿਆ, ਚਲੋ ਜੋ ਹੋਵੇਗਾ, ਵੇਖਿਆ ਜਾਏਗਾ, ਵਿਚਾਰਾ ਭੁਖ ਨਾਲ ਵਿਲਕ ਵਿਲਕ ਕੇ ਤੇ ਨਾ ਮਰੇ। ਸੋ ਮੈਂ ਤੈਨੂੰ ਭੋਲੀ ਦੀ ਗੋਦ ਵਿਚ ਪਾ ਦਿਤਾ, ਜਿਸ ਦਾ ਤੂੰ ਕਈ ਮਹੀਨੇ ਦੁੱਧ ਚੁੰਘਿਆ।"

ਸ਼ਾਇਦ ਇਸੇ ਕਰਕੇ ਭੋਲੀ ਮੈਨੂੰ ਇੰਨਾ ਪਿਆਰ ਕਰਦੀ ਸੀ। ਮੇਰੀ ਮਾਂ ਦੱਸਦੀ ਹੁੰਦੀ ਸੀ——ਜਿੰਨਾ ਤੇਰਾ ਗੂੰਹ ਮੂਤਰ ਭੋਲੀ ਨੇ

੧੩੫