ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/122

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗੀਰੀ ਨਾਲ। ਫੁੱਲ ਬੂਟੇ ਤੇ ਸਬਜ਼ੀਆਂ ਗੋਡਣ ਸਿੰਜਣ ਵਿਚ ਮੈਨੂੰ ਜਿੰਨੀ ਖ਼ੁਸ਼ੀ ਮਿਲਦੀ ਹੈ, ਓਨੀ ਦੁਨੀਆਂ ਦੀ ਹੋਰ ਕਿਸੇ ਚੀਜ਼ ਵਿਚੋਂ ਨਹੀਂ।
ਕਦੀ ਕਦੀ ਸੋਚਦਾ ਹਾਂ —— ਕਦਾਚਿਤ ਇਸ ਦਾ ਇਹੋ ਕਾਰਨ ਹੋਵੇ ਕਿ ਮੇਰੀਆਂ ਨਾੜਾਂ ਵਿਚ ਇਕ ਅਰਾਇਣ ਦੇ ਦੁਧ ਦਾ ਅਸਰ ਹੈ।
ਪਿੰਡ ਮੈਨੂੰ ਬੜਾ ਪਿਆਰਾ ਸੀ, ਪਰ ਇਉਂ ਸਮਝੋ ਕਿ ਉਮਰ ਭਰ ਮੈਂ ਆਪਣੇ ਪਿੰਡ ਨੂੰ ਤਰਸਦਾ ਹੀ ਰਿਹਾ —— ਮੈਨੂੰ ਕਦੀ ਵੀ ਰੱਜ ਕੇ ਉਸ ਨੂੰ ਮਾਣਨ ਦਾ ਮੌਕਾ ਨ ਮਿਲ ਸਕਿਆ। ਪਿਸ਼ਾਵਰ ਵਿਚ ਰਹਿੰਦਿਆਂ ਅਕਸਰ ਮੈਂ ਰਾਤੀਂ ਸੁਪਨਿਆਂ ਵਿਚ ਵੀ ਆਪਣੇ ਆਪ ਨੂੰ ਪਿੰਡ ਦੀਆਂ ਗਲੀਆਂ ਵਿਚ ਹੀ ਵੇਖਦਾ ਹੁੰਦਾ ਸਾਂ। ਤੇ ਜਦ ਕਦੀ ਮੈਂ ਆਪਣੀ ਮਾਂ ਪਾਸ ਪਿੰਡ ਜਾਣ ਦੀ ਖ਼ਾਹਿਸ਼ ਪ੍ਰਗਟ ਕਰਦਾ, ਉਹ ਅਗੋਂ ਵਿਯੰਗ ਨਾਲ ਕਹਿੰਦੀ —— "ਵੇਖਾਂ! ਬੜਾ ਜਿਵੇਂ ਦਿੱਲੀ ਦਾ ਕੂਚਾ ਰਹਿ ਗਿਆ ਏ —— ਕੱਲਰ ਤੇ ਕੌੜੇ ਪਾਣੀ ਤੋਂ ਬਿਨਾਂ ਉਥ ਹੈ ਈ ਕੀ ਏ?" ਆਪਣੀ ਪਤਨੀ ਤੇ ਬਚਿਆਂ ਦੀ ਮਹਿਫ਼ਲ ਵਿਚ ਬੈਠ ਕੇ ਵੀ ਜਦ ਕਦੀ ਉਨ੍ਹਾਂ ਯਾਦਾਂ ਨੂੰ ਦੁਹਰਾਂਦਾ ਹੋਇਆ ਦਿਲ ਦੀ ਤਮੰਨਾ ਪ੍ਰਗਟ ਕਰਦਾ ਹਾਂ ਤਾਂ ਸਾਰੇ ਹੀ ਮੇਰੀ ਇਸ ਝੱਲੀ ਜਿਹੀ ਰੀਝ ਉੱਤੇ ਹੱਸ ਛਡਦੇ ਹਨ।

ਪਰ ਮੇਰੇ ਦਿਲ ਨੂੰ ਕੋਈ ਪੁਛ ਕੇ ਵੇਖੇ। ਬਚਪਨ ਗਿਆ, ਜਵਾਨੀ ਆਈ, ਤੇ ਹੁਣ ਪੈਰੋ ਪੈਰ ਬੁਢੇਪੇ ਵਲ ਜਾ ਰਿਹਾ ਹਾਂ। ਕੁੰਆਰਾ ਜਾ, ਫਿਰ 'ਪਤੀ' ਬਣਿਆ, ਉਸ ਤੋਂ ਬਾਦ ਕਈਆਂ ਸੰਤਾਨਾਂ ਦਾ 'ਪਿਤਾ', ਤੇ ਇਸ ਵੇਲੇ ਇਕ ਪੋਤਰੇ ਦਾ 'ਬਾਬਾ' ਵੀ ਬਣ ਚੁਕਾ ਹਾਂ: ਪਰ ਅਜ ਵੀ ਉਸ ਕੱਲਰ ਤੇ ਕੌੜੇ ਪਾਣੀ ਵਾਲੀ ਧਰਤੀ ਲਈ ਦਿਲ ਸਹਿਕ ਰਿਹਾ ਹੈ। ਕਹਿੰਦਾ ਹਾਂ, ਕੋਈ ਮੇਰਾ

੧੩੭