ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/124

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਲਾਲ ਸਿੰਘ

*

ਬਹਾਰ

ਕੁਦਰਤ ਨਿਯਮਾਂ ਅਤੇ ਚਾਲ ਦੀ ਪੱਕੀ ਭੀ ਬੜੀ ਹੈ, ਪਰ ਵਿਚ ਵਿਚ ਅਜਿਹੀਆਂ ਘਚਾਨੀਆਂ ਮਾਰ ਜਾਂਦੀ ਹੈ ਕਿ ਸਭ ਹਿਸਾਬ ਖੇਰੂੰ ਖੇਰੂੰ ਹੋ ਜਾਂਦੇ ਹਨ। ਪੋਹ ਮਾਘ ਦੀਆਂ ਲੰਮੀਆਂ ਰਾਤ ਤੇ ਸੀਤ ਜਦ ਲੰਘਦੇ ਜਾਪਦੇ ਸਨ, ਫੱਗਣ ਚੜ੍ਹ ਪਿਆ, ਦਿਨ ਜ਼ਰਾ ਕੁ ਖੁਲ੍ਹਣ ਲਗੇ। ਪਾਲੇ ਦੇ ਭੰਨਿਆਂ ਕੁੌਗੜਿਆਂ ਸਰੀਰ ਨੂੰ ਜਦ ਖੁਲ੍ਹੀ ਰੁਤ ਤੇ ਚਮਕਦੇ ਸੂਰਜ ਦੀਆਂ ਉਮੇਦਾਂ ਹੌਸਲਾ ਦੇਣ ਲਗੀਆਂ ਇਕ ਦਿਨ ਮਾੜੀ ਜੇਹੀ ਖ਼ਬਰ ਆਈ ਕਿ ਅਮ੍ਰੀਕਾ ਦਾ ਇਕ ਪਾਸਾ ਮਾਰੂ ਪਾਲੇ ਦੀ ਕਾਂਗ ਦੇ ਹਡ ਠਾਰੂ ਜਫੇ ਵਿਚ ਆ ਗਿਆ ਹੈ ਤੇ ਬਰਫ਼ਾਂ ਨੇ ਸੜਕਾਂ ਮਲ ਲਈਆਂ ਹਨ, ਸਭ ਆਵਾਜਾਈ ਰੁਕੀ ਪਈ ਹੈ। ਪਾਤਾਲ ਲੋਕ ਵਲ ਧਰਤੀ ਦੇ ਦੂਜੇ ਪਾਸੇ ਦੀ ਇਹ ਖ਼ਬਰ ਲੋਕਾਂ ਪੜ੍ਹ ਲਈ ਤੇ ਭੁਲਾ ਦਿਤੀ। ਲੋਕਾਂ ਨੂੰ ਭੁਲ ਗਿਆ ਕਿ ਧਰਤੀ ਕੋਈ ਥਾਂ ਖਲੋਤੀ ਸ਼ੈ ਨਹੀਂ,

੧੩੯