ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/125

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹਜ਼ਾਰਾਂ ਮੀਲਾਂ ਦੀ ਰਫਤਾਰ ਨਾਲ ਭੋਂ ਰਹੀ ਹੈ ਤੇ ਏਸ ਕਰ "ਪਾੜੋਸੀ ਕੇ ਜੋ ਹੂਆ ਤੂੰ ਆਪਣੇ ਭੀ ਜਾਣ।" ੳਕਤ ਖ਼ਬਰ ਏਹੀ ਹੋਣ ਹੀ ਲਗੀ ਸੀ ਕਿ ਫੱਗਣ ਨੇ ਮਾਘ ਦਾ ਰੰਗ ਬਦਲ ਲਿਆ ਤੇ ਦੋ ਕੁ ਦਿਨ ਪਿਛੋਂ ਲੋਕੀ ਰਜਾਈਆਂ ਨੂੰ ਫੇਰ ਕਸ ਕਸ ਕੇ ਦੁਆਲੇ ਦੱਬਣ ਲੱਗੇ, ਪੈਰਾਂ ਨੂੰ ਦੋਹਰੀਆਂ ਤੇਹਰੀਆਂ ਜਰਾਬਾਂ ਵਿਚ ਨਿਗੰਦਣ ਲੱਗੇ ਤੇ ਘਰੋਂ ਨਿਕਲਣ ਲਗੇ ਸੁਅੇਟਰ ਦੀਆਂ ਤੈਹਾਂ ਗਿਨਣ ਲਗ ਪਏ। ਮਾਘ ਮਾਤ ਹੋ ਗਿਆ ਚਾਰੇ ਪਾਸੇ ਪਾਲੇ ਦੇ ਹਥੋਂ ਹਾਹਾਕਾਰ ਮੱਚ ਗਈ। ਬੁਢੇ ਸਰੰੜ ਜੁਲਿਆਂ ਵਿਚੋਂ ਨਿਕਲਣੋ ਮੁੱਕਰ ਗਏ, ਅੰਵਾਣੇ ਖੇਡਦੇ ਸਨ ਪਰ ਬੁਲ੍ਹ ਨੀਲੇ ਤੇ ਹਥ ਸੁੰਗੜ ਰਹੇ ਸਨ ਤੇ ਨੰਗੇ ਪੈਰਾਂ ਦਾ ਪਤਾ ਨਹੀਂ ਸੀ ਕਿ ਨਾਲ ਹਨ ਯਾ ਨਹੀਂ। ਪਾਲੇ ਨਾਲ ਚੁਹਲ ਕਰਨ ਵਾਲੀਆਂ ਸੋਹਲਾਂ ਨੇ ਭੀ ਮੁੜ ਸਾਲਾਰੀਆਂ ਤੇ ਬੁੱਕਲਾਂ ਸੌੜੀਆਂ ਕਰ ਲਈਆਂ। ਘਰੀਂ ਅੱਗਾਂ ਤੇ ਧੂੰਏ ਦਾ ਮੁੜ ਜ਼ੋਰ ਹੋ ਗਿਆ। ਅਨਿਆਈ ਸੱਟ ਬੜੀ ਕਾਰੀ ਹੁੰਦੀ ਹੈ। ਸਾਹਮਣੇ ਹੋਲੀ ਤੇ ਰਾਤਾਂ ਦਾ ਕੱਕਰ ਦੁਪਹਿਰ ਤੀਕ ਢਲਣ ਵਿਚ ਨਾ ਆਵੇ। ਸੂਰਜ ਦੇਵਤਾ ਜੀ ਦੀ ਕਿਸੇ ਮਾੜੀ ਜੇਹੀ ਅਗਨ ਲਹਿਰ ਵਿੱਚ ਪਰਛਾਵਾਂ ਹੋ ਗਿਆ ਤੇ ਸਾਡਾ ਇਹ ਹਾਲ ਹੋ ਗਿਆ ਕਿ ਹਥ ਪੈਰਾਂ ਦਾ ਲਹੂ ਹਾਰੇ ਟੱਟੂ ਵਾਂਗ ਝਿੜਕਿਆਂ ਤੋਂ ਭੀ ਚਾਲ ਨ ਪਵੇ। ਲੋਕਾਂ ਨੂੰ ਪਾਲਾ ਐਉਂ ਪਿਆ ਜਿਵੇਂ ਕੋਲ ਦੀ ਲੰਘ ਚੁਕਿਆ ਸਾਨ੍ਹ ਮੁੜ ਕੇ ਹੱਲਾ ਕਰ ਕੇ ਸਿੰਗਾਂ ਉਤੇ ਚੁਕ ਲਵੇ ਦਿਲੀਵਾਲ ਤੇ ਲਖਨਊ ਦੇ ਭਈਏ ਲੱਗੇ ਤੋਬਾ ਕਰਨ ਤੇ ਮਸਲਾਂ ਦੀ ਗਾਹਕੀ ਯਕਾ-ਯਕ ਵਧ ਗਈ। ਅੰਞ ਜਾਪਦਾ ਸੀ ਕਿ ਮੁੜ ਕੇ ਹੁਣ ਬਸੰਤ ਦਾ ਮੂੰਹ ਨਹੀਂ ਵੇਖਾਂਗੇ। ਕਿਉਂਕਿ ਠੰਢ ਦਿਲਾਂ ਤੇ ਖ਼ਿਆਲਾਂ ਨੂੰ ਭੀ ਠਾਰ ਦੇਂਦੀ ਹੈ।

੧੪੦