ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/127

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪਾਲੇ ਨਾਲ ਨਹੀਂ ਝੜੇ, ਪਾਲੇ ਕੀਰ ਦੀ ਕੀ ਮਜਾਲ। ਪੱਤੇ ਏਸ ਲਈ ਕਿਰ ਗਏ ਹਨ ਕਿਉਂਕਿ ਨਵਿਆਂ ਨੇ ਅੰਦਰੋਂ ਜ਼ੋਰ ਪਾਇਆ ਹੈ "ਪੁਰਾਣੇ ਝੜ ਗਏ ਨੇ ਰੁਤ ਨਵਿਆਂ ਦੀ ਆਈ। ਸ਼ਰਬਤੀ ਰੰਗ ਦੀਆਂ ਪੱਤੀਆਂ ਆਰੰਭ ਹੋ ਗਈਆਂ ਹਨ। ਕੂਲੀਆਂ, ਕੋਮਲ, ਤੇ ਕਰਾਮਾਤੀ। ਟਾਹਣਾਂ ਦੇ ਰੰਗ ਹੋਰ ਹੋ ਗਏ ਹਨ, ਬੂਟਿਆਂ ਉਤੇ ਭਾਗ ਆ ਰਿਹਾ ਹੈ। ਔਹ ਵੇਖੋ ਨਾਖ ਤੇ ਸੰਤਰਿਆਂ ਦੇ ਬੂਟਿਆਂ ਨਾਲ ਫੁਲਾਂ ਦੀਆਂ ਡੋਡੀਆਂ ਕਿਧਰੋ ਰਾਤੋ ਰਾਤ ਹੀ ਆ ਲਗੀਆਂ ਹਨ। ਪੱਤ ਹਾਲਾਂ ਗਿਣਤੀ ਦੇ ਭੀ ਨਹੀਂ ਤੇ ਫਲ ਵਧ ਵਧ ਪੈਂਦੇ ਹਨ ਏਹੀ ਬਹਾਰ ਹੈ, ਏਹੋ ਰੁਤਾਂ ਦੀ ਰਾਣੀ ਹੈ, ਏਹੀ ਜੁਆਨਾਂ ਦਾ ਨਸ਼ਾ ਹੈ, ਧਰਤੀ ਦਾ ਭਾਗ ਹੈ, ਜੀਵਨ ਦਾ ਰੂਪ ਹੈ ਤੇ ਧਰਤੀ ਨੂੰ ਫਲਾਂ ਫੁਲਾਂ ਨਾਲ ਲਦ ਦੇਣ ਦਾ ਜੋਸ਼ ਹੈ। ਹੁਣ ਤਾਂ ਕਣਕ ਵੀ ਵਡੀ ਹੋ ਗਈ, ਐਹੈ, ਬੱਲੀਆਂ ਲਗ ਗਈਆਂ, ਤਿੱਖੀਆਂ, ਤਾਉਲੀਆਂ, ਤੀਰਾਂ ਵਾਂਗ, ਸਰ੍ਹੋਂ ਤਾਂ ਚਿਰੋਕਨੀ ਬਸੰਤ ਲੁਟਾਣ ਲਗੀ ਹੋਈ ਸੀ। ਬਾਗ਼ ਵਿਚ ਗੇਂਦੇ ਖਿੜ ਪਏ ਹਨ, ਬੂਟਿਆਂ ਦਾ ਨੰਗੇਜ ਢਕਣ ਹੋਣ ਲਗ ਪਿਆ ਹੈ। ਦਰਖ਼ਤਾਂ ਉਤੇ ਨਵਾਂ ਬੂਰ ਤੇ ਨਵੀਂ ਜੇਹੀ ਉਤਪਤ ਹੈ। ਜਿਥੇ ਚੁਪ ਠਾਰੀ ਤੇ ਉਦਾਸੀ ਸੀ, ਮਲੂਮ ਹੁੰਦਾ ਹੈ ਕਿ ਜ਼ੱਰਾ ਜ਼ੱਰਾ ਕੰਮ ਕਰ ਰਿਹਾ ਹੈ, ਉਦਾਲੇ ਜੀਵਨ ਹੀ ਜੀਵਨ ਹੈ ਬਨਸਪਤੀ ਦਾ ਹਰ ਕਿਣਕਾ ਇਕ ਦੂਜੇ ਤੋਂ ਅਗੇ ਵਧਣ ਲਈ ਤੜਪ ਰਿਹਾ ਹੈ, ਘੋੜ ਦੌੜ ਏਸ ਦਾ ਕੀ ਮੁਕਾਬਲਾ ਕਰੇਗੀ ਬਸ ਹੁਣ ਦਿਨਾਂ ਵਿਚ ਕਣਕਾਂ ਦੀਆਂ ਬਲੀਆਂ ਦੇ ਦੁੱਧ ਦਾਣੇ ਬਣ ਜਾਣਗੇ, ਛੋਲਿਆਂ ਦੇ ਡੱਡੇ ਭਰ ਜਾਣਗੇ ਤੇ ਏਹ ਹੜ੍ਹ ਮੰਡੀ ਵਿਚ ਵਗ ਪਵੇਗਾ। ਬਹਾਰ ਦੀ ਰਾਣੀ ਚਾਰੇ ਪਾਸੇ ਨਾਲੇ ਰੰਗ ਲਾ ਰਹੀ ਹੈ ਨਾਲੇ ਅਨ ਧਨ ਦੇ ਛਟੇ ਦੇ ਰਹੀ ਫਲਾਂ ਦੀ ਸਾਥਣ

੧੪੨