ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/129

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਖੂਹਾਂ ਉਤੇ ਲਜਾਂ ਕਦ ਫਰਾਹੀਆਂ ਜਾਣਗੀਆਂ। ਬਹਾਰ ਕੀ ਹੈ ਇਕ ਜਾਦੂ ਹੈ ਜੋ ਸਭ ਨੂੰ ਤੁਰਦਿਆਂ ਕਰ ਰਿਹਾ ਹੈ, ਇਕ ਨਾਦ ਹੈ ਜੋ ਸਭ ਨੂੰ ਜਗਾ ਰਿਹਾ ਹੈ, ਇਕ ਨਸ਼ਾ ਹੈ ਜੋ ਜੀ ਜੀ ਨੂੰ ਚੜ੍ਹ ਰਿਹਾ ਹੈ, ਇਕ ਹਵਾ ਹੈ ਜੋ ਸਭ ਨੂੰ ਵਗ ਗਈ ਹੈ।

ਕੀ ਵਿਚਾਰੀ ਖਿਦੋ ਜਿਹੀ ਧਰਤੜੀ ਤੇ ਕੀ ਇਸ ਦੇ ਜੀ। ਖ਼ਬਰੇ ਕਦ ਤੋਂ ਸੂਰਜ ਦੇ ਦੁਆਲੇ ਭਵਾਟਣੀ ਲੈ ਰਹੀ ਹੈ। ਬਹਾਰ ਰੁਤ ਭੀ ਸੂਰਜ ਦੇਵਤਾ ਜੀ ਦੀ ਆਗਿਆ ਅਧੀਨ ਦਸੀਦੀ ਹੈ। ਇਸ ਦੇ ਸਾਗਰਾਂ ਨੂੰ ਉਚਾ ਨੀਵਾਂ ਕਰਨ ਦਾ ਤਾਂ ਚੰਦਰਮਾਂ ਨੂੰ ਭੀ ਅਧਿਕਾਰ ਹੈ ਪਰ ਰੁਤਾਂ ਦੀ ਫੇਰੀ ਸੂਰਜ ਬਿਨਾਂ ਨਹੀਂ ਹੋ ਸਕਦੀ ਹੈ। ਸਾਡੇ ਉਤਰੀ ਅਧ ਦਾ ਮੂੰਹ ਜਦ ਸੂਰਜ ਤੋਂ ਦੂਰ ਤੇ ਪਰੇ ਹੋ ਜਾਂਦਾ ਹੈ ਧਰਤੀ ਦੇ ਏਸ ਅੱਧ ਵਿਚ ਸਿਆਲਾ ਵਾਪਰ ਜਾਂਦਾ ਹੈ ਉਤਰੀ (pole)ਧ੍ਰੂ ਦੇ ਕਲਸ ਉਤੇ ਪਏ ਬਰਫ਼ਾਂ ਦੇ ਪਹਾੜ ਹੋਰ ਮਲ ਜਾਂਦੇ ਹਨ, ਉੱਤਰੀ ਸਾਗਰਾਂ ਵਿਚ ਬਰਫ਼ ਹੋਰ ਫੈਲ ਜਾਂਦੀ ਹੈ, ਵਸਨੀਕ ਖੁੰਦਰਾਂ ਵਿਚ ਤੇ ਬਰਫ ਨਾਲ ਢਕੇ ਘੁਰਨਿਆਂ ਵਿਚ ਜਾ ਵੜਦੇ ਹਨ। ਕਾਲੀ ਬੋਲੀ ਰਾਤ ਤਾਂ ਨਹੀਂ ਹੁੰਦੀ, ਪਰ ਹਨੇਰ ਜ਼ਰੂਰ ਰਹਿੰਦਾ ਹੈ, ਕਿਤੇ ਕਿਤੇ ਛੇ ਮਹੀਨੇ ਦਾ। ਸੋ ਜਦ ਏਨ੍ਹਾਂ ਥਾਵਾਂ ਵਿਚ ਬਹਾਰ ਆਉਂਦੀ ਹੈ, ਹੁੰਦੀ ਤਾਂ ਉਹ ਸਾਡੇ ਸਿਆਲੇ ਨਾਲੋਂ ਭੀ ਠੰਢੀ ਹੈ ਪਰ ਹੁੰਦੀ ਓਨ੍ਹਾਂ ਲਈ ਬਹਾਰ ਹੈ। ਮਨੁਖੀ ਖਾਸਾ ਹੈ ਜਿੰਨਾ ਮਨੁਖ ਉੱਤੇ ਦਬਾ ਪਵੇ ਓਨਾ ਹੀ ਓਹ ਦਬਾ ਚੁਕੇ ਤੋਂ ਉਠਦਾ ਹੈ। ਠੰਢੇ ਦੇਸਾਂ ਦੀ ਬਹਾਰ ਅੱਛੀ ਖਾਸੀ ਪਾਗਲ ਤੇ ਆਪੇ ਤੋਂ ਬਾਹਰ ਕਰਨ ਵਾਲੀ ਰੁਤ ਹੁੰਦੀ ਹੈ। ਖੂਨ ਜਿੰਨੇ ਪਾਲੇ ਨਾਲ ਯਖ ਬਣੇ ਹੁੰਦੇ ਹਨ ਓਨੇ ਹੀ ਬਹਾਰ ਦੇ ਆਏ ਤੋਂ ਪਘਰਦੇ ਤੇ ਚਲਦੇ ਹਨ। ਸਾਡੀ ਬਹਾਰ ਛੇਤੇ ਆਉਂਦੀ ਹੈ ਤੇ ਛੇਤੀ ਹੀ ਚਲੀ ਜਾਂਦੀ ਹੈ

੧੪੪