ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/130

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਿਉਂਕਿ ਗਰਮੀ ਜ਼ੋਰ ਪਾ ਲੈਂਦੀ ਹੈ। ਠੰਢੇ ਦੇਸਾਂ ਦੀ ਬਹਾਰ ਬੜੇ ਯਤਨਾਂ ਨਾਲ ਆਉਂਦੀ ਹੈ ਤੇ ਆ ਕੇ ਬਹਾਰ ਚੋਖਾ ਚਿਰ ਰਹਿੰਦੀ ਹੈ ਤੇ ਰੰਗ ਵਿਖਾਉਂਦੀ ਹੈ। ਸੋ ਹੁਣ ਬਹਾਰ ਨਾਲ ਉਤਰੀ ਦੇਸਾਂ ਵਿਚ ਬਰਫ਼ ਦੇ ਪਹਾੜਾਂ ਦੇ ਖੁਢੇ ਭੁਰਨੇ ਸ਼ੁਰੂ ਹਨ, ਕਈ ਵਡੇ ਬਰਫ਼ ਦੇ ਪਹਾੜ ਸਮੰਦਰਾਂ ਵਿਚ ਨੂੰ ਭੀ ਠਿੱਲ੍ਹ ਪਏ ਹਨ ਤੇ ਉਤਰੀ ਦੇਸਾਂ ਦੇ ਕਲਸ ਦੀ ਬਰਫ਼ ਪਘਰਨ ਲਗ ਪਈ ਹੈ। ਹਰ ਦੇਸਾਂ ਦੀ ਬਹਾਰ ਵਖ ਵਖ ਸ਼ਕਲ ਦੀ ਹੈ, ਪਰ ਇਕ ਗੁਣ ਸਾਂਝਾ ਤੇ ਸਾਰੇ ਪਰਧਾਨ ਹੈ, ਪਸੂ ਪੰਖੀ ਖੇਤ ਵਣ ਤੇ ਮਨੁਖ ਸਭ ਨੂੰ ਇਕ ਵਾਰ ਹਰਿਆਂ ਕਰ ਦੇਂਦੀ ਹੈ। ਕੋਈ ਦੇਸ ਨਹੀਂ ਜਿਥੇ ਬਹਾਰ ਦੇ ਆਉਣ ਦੀ ਖ਼ੁਸ਼ੀ ਵਿਚ ਇਕ ਅੱਧ ਦਿਨ ਸਮਰਪਣ ਨਾ ਕੀਤਾ ਜਾਵੇ। ਧਰਤੀ ਦੇ ਦਖਣੀ ਅੱਧ ਵਿਚ ਰੁਤਾਂ ਦਾ ਵਰਤਾਰਾ ਉਲਟ ਹੈ, ਜਦ ਉਤਰ ਵਿਚ ਗਰਮੀ ਹੁੰਦੀ ਹੈ ਤਾਂ ਦਖਣ ਵਿਚ ਠੰਢ ਵਰਤਦੀ ਹੈ, ਜਦ ਸਾਡੇ ਦੇਸ ਵਿਚ ਹਾੜੀ ਹੁੰਦੀ ਹੈ ਤਾਂ ਆਸਟ੍ਰੇਲੀਆ ਵਿਚ ਸਾਉਣੀ ਲਗ ਰਹੀ ਹੁੰਦੀ ਹੈ। ਬਹਾਰ ਸਾਡੇ ਉਦੋਂ ਆਉਂਦੀ ਹੈ ਜਦ ਧਰਤੀ ਦੇ ਉਪਰਲੇ ਅਧ ਦਾ ਰੁਖ਼ ਮੁੜ ਸੂਰਜ ਵਲ ਨੂੰ ਆਰੰਭ ਹੁੰਦਾ ਹੈ। ਏਸ ਗਲ ਦਾ ਭੇਤ ਕਿ ਬਣਸਪਤੀ ਸੂਰਜ ਦੇ ਨਿਘ ਨਾਲ ਮੌਲਣ ਲਗਦੀ ਹੈ ਯਾ ਹੋਰ ਕਿਸੇ ਅਸਰ ਨਾਲ, ਕਿਸੇ ਨੂੰ ਨਹੀਂ। ਪਰ ਏਨੀ ਕੁ ਗੱਲ ਵਿਚ ਕੋਈ ਸ਼ੰਕਾ ਨਹੀਂ ਹੈ, ਕਿ ਸੂਰਜ ਦਾ ਅਸਰ, ਹੋ ਸਕਦਾ ਹੈ ਕਿ ਜਿਸ ਤਰਹ ਚੰਦਰਮਾ ਦੀ ਸਮੀਪਤਾ ਨਾਲ ਸਾਗਰਾਂ ਵਿਚ ਜੁਆਰ ਆਉਂਦੀ ਹੈ ਸੂਰਜ ਦੇ ਨੇੜੇ ਤੇ ਸਨਮੁਖ ਹੋ ਜਾਣ ਨਾਲ ਧਰਤੀ ਉਤੇ ਸੂਰਜ ਦੀ ਖਿਚ ਵਧਦੀ ਹੋਵੇ ਤੇ ਏਸ ਨਾਲ ਹਰ ਇਕ ਜਾਨਦਾਰ ਪਸੂਆਂ ਬਿਰਛਾਂ ਮਨੁਖਾਂ ਨੂੰ ਖਿੱਚ ਪੈਂਦੀ ਹੋਵੇ ਤੇ ਏਸ ਖਿਚ ਨਾਲ ਏਨ੍ਹਾਂ ਵਿਚ ਨਵੇਂ ਪਤੇ ਨਵੇਂ ਰੌ ਤੇ ਨਵੇਂ ਉਲਾਸ

੧੪੫