ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/136

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜੋਧਿਆਂ ਵਾਂਗ ਸ਼ਾਮਲ ਹੋਇਆ। ਪਰ ਜਦੋਂ ਮਾਛੂਵਾੜੇ ਤੋਂ ਹਜ਼ੂਰ ਹੇਹਰੀਂ ਆਏ, ਤਾਂ ਇਹ ਭੀ ਮੁਗਲ-ਰਾਜ ਦੇ ਦਬਾਉ ਨੂੰ ਮੁੜ ਮੁੜ ਚੇਤੇ ਕਰ ਕੇ ਸਹਿਮ ਗਿਆ। ਸਤਿਗੁਰੂ ਜੀ ਨੇ ਹੱਲਾਸ਼ੇਰੀ ਦਿਤੀ, ਪਰ ਇਸ ਨੂੰ ਇਹੀ ਸਹਿਮ ਖਾ ਗਿਆ ਕਿ ਮਤਾਂ ਕਿਤੇ ਮੁਗਲ ਮੈਨੂੰ ਫਾਹੇ ਹੀ ਨਾਹ ਦੇ ਦੇਣ। ਗੁਰੂ ਵਲੋਂ ਬੇ-ਮੁਖ ਹੋ ਗਿਆ।
ਮੁਕਤਸਰ ਸਾਹਿਬ ਦੇ ਜੰਗ ਤੋਂ ਪਿਛੋਂ ਗੁਰੂ ਗੋਬਿੰਦ ਸਿੰਘ ਸਾਹਿਬ ਸਾਬੋ ਕੀ ਤਲਵੰਡੀ ਅਪੜੇ। ਏਥੋਂ ਦੇ ਚੌਧਰੀ ਡੱਲੇ ਨੇ ਬੜੀ ਸੇਵਾ ਕੀਤੀ, ਸਰਹੰਦ ਦੇ ਸੂਬੇ ਨੇ ਕਈ ਵਾਰ ਡਰਾਵੇ ਦੇ ਘਲੇ, ਪਰ ਉਸ ਨੇ ਪਰਵਾਹ ਨਾ ਕੀਤੀ, ਤੇ ਗੁਰੂ-ਚਰਨਾਂ ਤੋਂ ਸਿਦਕ ਨਾ ਹਾਰਿਆ। ਪਰ, ਜਦੋਂ ਸਤਿਗੁਰੂ ਜੀ ਉਸ ਨੂੰ ਆਪਣੇ ਨਾਲ ਦਖਣ ਵਲ ਲੈ ਤੁਰੇ ਤਾਂ ਰਾਹ ਵਿਚ ਇਹੀ ਗਿਣਤੀਆਂ ਕਰਨ ਲਗ ਪਿਆ ਕਿ ਮੇਰੇ ਪਿਛੋਂ ਮੁੰਡੇ ਮਤਾਂ ਫਸਲ-ਬੰਨਾ ਹੀ ਸਾਂਭ ਨਾਂਹ ਸਕਣ। ਆਖਰ ਇਹਨਾਂ ਸੋਚਾਂ ਨੇ ਇਤਨਾ ਆ ਦਬਾਇਆ, ਕਿ ਇਕ ਰਾਤ ਚੋਰੀ ਹੀ ਨਿਕਲ ਆਇਆ।

ਸਾਧਾਰਨ ਤੌਰ ਤੇ ਸੋਚਿਆਂ ਇਹ ਖ਼ਿਆਲ ਬੜਾ ਉਲਟ ਜਿਹਾ ਜਾਪਦਾ ਹੈ। ਚਾਹੀਦਾ ਤਾ ਇਹ ਸੀ ਕਿ ਜੇ ਪਾਪ ਵਲੋਂ ਨਫ਼ਰਤ ਇਕ ਅਜੇਹਾ ਜਜ਼ਬਾ ਹੈ ਜੋ ਉਚ-ਆਚਰਨ ਵਾਸਤੇ ਗੁਣਕਾਰੀ ਹੈ, ਤਾਂ ਪਾਪ ਵਲੋਂ ਜਿਤਨੀ ਵਧੀਕ ਨਫ਼ਰਤ ਹੋਵੇ, ਉਤਨਾ ਹੀ ਵਧੀਕ ਚੰਗਾ ਅਸਰ ਆਚਰਨ ਉਤੇ ਪਏ। ਪਰ, ਇਹ ਗੱਲ ਨਹੀਂ ਹੁੰਦੀ। ਕਈ ਵਾਰੀ ਐਸਾ ਹੁੰਦਾ ਹੈ ਕਿ ਜੇ ਕਿਸੇ ਖਾਸ ਮੰਦ ਕਰਮ ਵਲੋਂ ਪਰੇ ਹਟਣ ਦਾ ਬਹੁਤ ਜਤਨ ਕੀਤਾ ਜਾਏ, ਤਾਂ ਉਸ ਕੁਕਰਮ ਤੋਂ ਬਚਣਾ ਸਗੋਂ ਵਧੀਕ ਔਖਾ ਹੋ ਜਾਂਦਾ ਹੈ। 'ਮਨ' ਦੀ ਖੋਜ (ਪੜਤਾਲ) ਕਰਨ ਵਾਲੇ ਸਿਆਣਿਆਂ ਨੇ ਅੰਗਰੇਜ਼ੀ ਵਿਚ ਇਸ

੧੫੧