ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/138

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹੈ ਕਿ ਮਨ ਮਨੁਖ ਨੂੰ ਸਗੋਂ ਡੇਗਣ ਵਲ ਪ੍ਰੇਰੀ ਜਾਂਦਾ ਹੈ।
ਮੈਂ ਪ੍ਰੈਮਰੀ ਸਕੂਲ ਵਿਚ ਪੜ੍ਹਦਾ ਸਾਂ, ਅਸਾਡੇ ਸਕੂਲ ਦੇ ਨਾਲ ਹੀ ਤਸੀਲਦਾਰ ਦਾ ਮਕਾਨ ਸੀ, ਉਸ ਦੇ ਸਾਹਮਣੇ ਬਾਜ਼ੀਗਰਾਂ ਨੇ ਬਾਜ਼ੀ ਪਾ ਕੇ ਵਿਖਾਈ। ਹੀਰਾ ਬਾਜ਼ੀਗਰ ਉਸ ਇਲਾਕੇ ਦਾ ਮਸ਼ਹੂਰ ਬਾਜ਼ੀਗਰ ਸੀ। ਆਪਣੇ ਲੱਕ ਦੇ ਨਾਲ ਇਕ ਜੀਊਂਦੇ ਖੋਤੇ ਨੂੰ ਬੰਨ੍ਹ ਕੇ ਰਸੇ ਉਤੋਂ ਦੀ ਲੰਘ ਗਿਆ, ਜੋ ਜ਼ਮੀਨ ਤੋਂ ਪੰਦਰਾਂ ਵੀਹ ਫੁਟ ਉਚਾ ਸੀ। ਫਿਰ ਉਸ ਨੇ ਆਪਣੇ ਪੈਰਾਂ ਨਾਲ ਸਿੰਙ ਬਧੇ,, ਤ੍ਰਿਖਾ ਪਾਸਾ ਹੇਠਾਂ ਵਲ, ਇਹਨਾਂ ਸਿੰਙਾਂ ਨਾਲ ਉਹ ਉਸੇ ਹੀ ਰੱਸੇ ਤੋਂ ਦੀ ਲੰਘ ਗਿਆ। ਇਹੀ ਆਦਮੀ ਕੁਝ ਦਿਨਾਂ ਪਿਛੋਂ ਚਕਵਾਲ ਜਾ ਅਪੜੇ, ਨਗਰੋਂ ਬਾਹਰ ਇਕ ਫਕੀਰ ਦੀ ਕਬਰ ਸੀ, ਉਸ ਦੇ ਪਾਸ ਜਾ ਡੇਰਾ ਲਾਇਆ ਤੇ ਤਮਾਸ਼ੇ ਦਾ ਢੋਲ ਵਜਾ ਦਿੱਤਾ। ਰੱਸੇ ਤੋਂ ਦੀ ਲੰਘਣ ਲਗਾ, ਕਿਸੇ ਨੇ ਕੋਲੋਂ ਆਖਿਆ——ਇਥੇ ਬਾਜ਼ੀ ਨਾ ਪਾਓ, ਫਕੀਰ ਦੀ ਕਬਰ ਹੈ, ਇਸ ਦੀ ਬੇ-ਅਦਬੀ ਹੈ। ਬਾਜ਼ੀ ਪਾਣੋਂ ਤਾਂ ਨਾ ਹਟੇ, ਪਰ ਹੀਰੇ ਦੇ ਮਨ ਵਿਚ, ਧੁਰ ਮਨ ਵਿਚ, ਇਹ ਸਹਿਮ ਜਾ ਅਪੜਿਆ। ਰਸੇ ਦੇ ਅਧ ਵਿਚ ਸੀ, ਪੈਰ ਥਿੜਕਿਆ, ਸਿਰ ਭਾਰ ਡਿਗ ਪਿਆ ਤੇ ਜਿੰਦ ਗੁਆ ਬੈਠਾ। ਕੀਹ ਹੋਇਆ ਸੀ? ਲੋਕਾਂ ਦਾ ਪਾਇਆ ਹੋਇਆ ਸਹਿਮ ਉਸ ਦੇ ਮਨ ਨੂੰ ਘੇਰ ਬੈਠਾ, ਜਿਉਂ ਜਿਉਂ ਕਦਮ ਚੁਕੇ, ਇਹੀ ਖਿਆਲ ਕਿ ਮਤਾਂ ਕਿਤੇ ਡਿੱਗ ਨਾ ਪਵਾਂ। ਸਾਥੀਆਂ ਦੇ 'ਢੋਲ' ਤੇ 'ਬੱਲੇ ਬੱਲੇ' ਵਲੋਂ ਸੁਰਤਿ ਹਟ ਕੇ ਉਸ ਸਹਿਮ ਵਿਚ ਹੀ ਗੱਡੀ ਗਈ। ਆਖਰ ਉਸ ਨੇ ਡੇਗ ਹੀ ਲਿਆ।

ਇਹਨਾਂ ਦੋਹਾਂ ਹਾਲਤਾਂ ਵਿਚ ਕਾਮਯਾਬੀ ਦਾ ਕੀਹ ਭੇਤ ਹੈ? ਸਾਈਕਲ ਵਾਲਾ ਰਾਹ ਵਿਚ ਪਈ ਇੱਟ ਦਾ ਖ਼ਿਆਲ ਹੀ ਮਨ

੧੫੩