ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/139

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵਿਚ ਨਾ ਆਉਣ ਦੇਵੇ। ਫੱਟੇ ਤੇ ਚੜ੍ਹਨ ਵਾਲਾ ਬੰਦਾ ਫੱਟੇ ਦੀ ਉਚਾਈ ਦਾ ਖਿਆਲ ਭੁਲਾ ਦੇਵੇ, ਇਹ ਭੀ ਭੁਲਾ ਦੇਵੇ ਕਿ ਉਹ ਕੋਈ ਉਚੇਚਾ ਕੰਮ ਕਰਨ ਲੱਗਾ ਹੈ। ਸਾਹਮਣੇ ਨਿਸ਼ਾਨੇ ਦਾ ਖਿਆਲ ਰਖੇ, ਜਿਥੇ ਅਪੜਨਾ ਹੈ। ਨਾੜੇ ਉੱਤੇ ਚੜ੍ਹਨ ਵਾਲਾ ਨਟ ਇਸੇ ਅਸੂਲ ਉਤੇ ਅਮਲ ਕਰਦਾ ਹੈ। ਪਰ, ਇਸ ਦਾ ਇਹ ਭਾਵ ਨਹੀਂ ਕਿ ਨਿਰਾ ਉੱਦਮ ਛਡ ਦਿਤਿਆਂ ਬੁਰਾਈ ਦੇ ਪੰਜੇ ਵਿਚੋਂ ਬਚ ਜਾਈਦਾ ਹੈ। ਨਹੀਂ, ਭਾਵ ਇਹ ਹੈ ਕਿ ਬੁਰਾਈ ਦਾ ਸਿੱਧਾ ਟਾਕਰਾ ਕਾਮਯਾਬ ਨਹੀਂ ਹੋ ਸਕਦਾ, ਕਿਉਂਕਿ ਇਸ ਤਰ੍ਹਾਂ ਸਗੋਂ ਬੁਰਾਈ ਵਾਲੇ ਪਾਸੇ 'ਸ੍ਵੈ-ਪ੍ਰੇਰਨਾ' ਹੋ ਜਾਂਦੀ ਹੈ। ਉੱਦਮ ਨਹੀਂ ਛੱਡਣਾ, ਉੱਦਮ ਦਾ ਰੁਖ਼ ਬਦਲਾਉਣਾ ਹੈ। ਵਿਕਾਰਾਂ ਵਲੋਂ ਸਹਿਜ-ਸੁਭਾਇ ਬਚਾਉਣ ਦਾ ਢੰਗ ਨਾਮਦੇਵ ਜੀ ਇਉਂ ਦਸਦੇ ਹਨ:


ਨਾਮੇ ਪ੍ਰੀਤਿ ਨਾਰਾਇਣ ਲਾਗੀ॥
ਸਹਜ ਸੁਭਾਇ ਭਇਓ ਬੈਰਾਗੀ॥
ਭੈਰਉ।

ਮਿਸਰ ਵਿਚ ਇਕ ਮਹਾਤਮਾ ਪੈਕੋਮੀਅਸ ਹੋਏ ਹਨ। ਉਹਨਾਂ ਪਾਸ ਉਸ ਦੇਸ ਦਾ ਇਕ ਸਾਧੂ ਆਇਆ ਤੇ ਕਹਿਣ ਲੱਗਾ —— ਮਾਇਆ ਦੇ ਬਲੀ ਜੋਧੇ (ਵਿਕਾਰਾਂ ਦੇ ਫੁਰਹੇ) ਮੇਰੇ ਮਨ ਨੂੰ ਦਬਾਉਣ ਵਾਸਤੇ ਇਸ ਤਰ੍ਹਾਂ ਆ ਇਕੱਠੇ ਹੁੰਦੇ ਹਨ ਕਿ ਮੈਂ ਘਾਬਰ ਗਿਆ ਹਾਂ ਤੇ ਬਨ-ਵਾਸ ਛੱਡ ਕੇ ਮੁੜ ਗ੍ਰਿਹਸਤ ਵਿਚ ਜਾਣਾ ਚਾਹੁੰਦਾ ਹਾਂ ਪੈਕੋਮੀਅਸ ਨੇ ਉੱਤਰ ਦਿੱਤਾ: ਤੂੰ ਜਿਉਂ ਜਿਉਂ ਇਹਨਾਂ ਦਾ ਸਿੱਧਾ ਟਾਕਰਾ ਕਰਦਾ ਹੈਂ, ਤਿਉਂ ਤਿਉਂ

੧੫੪