ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/143

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪਲ ਪਲ ਹਰਿ ਜੀ ਤੇ ਅੰਤਰ ਪਾਰਿਓ॥... ... ...
ਕਹੁ ਰਵਿਦਾਸ ਕਹਾ ਕੈਸੇ ਕੀਜੈ॥ ਬਿਨੁ ਰਘੁਨਾਥ ਸਰਨਿ
ਕਾ ਕੀ ਲੀਜੈ॥੭॥ਜੈਤਸਰੀ॥

ਸੋ, 'ਪ੍ਰਣ' ਕਰ ਕੇ ਭੀ ਜੇ ਸਿਖ ਉਕਾਈ ਖਾ ਜਾਏ, ਤਾਂ ਮੁੜ ਗੁਰੂ-ਦਰ ਤੇ ਪੰਜ ਪਿਆਰਿਆਂ ਦੇ ਸਾਹਮਣੇ ਪੇਸ਼ ਹੋ ਕੇ ਆਪਣੀ ਕੀਤੀ ਭੁਲ ਨੂੰ ਮੰਨਦਾ ਹੈ। ਇਸ ਤਰ੍ਹਾਂ ਉਹ ਨਿਰਾਸਤਾ, ਜੋ ਹਿਰਦੇ ਨੂੰ ਦਬਾ ਰਹੀ ਸੀ, ਦੂਰ ਹੋ ਜਾਂਦੀ ਹੈ ਤੇ ਮਨ ਨੂੰ ਢਾਰਸ ਬਝ ਜਾਂਦੀ ਹੈ। ਪਰ, ਇਸ ਦਾ ਭਾਵ ਇਹ ਭੀ ਨਹੀਂ ਹੈ ਕਿ ਨਿਤ ਵਿਕਾਰ ਕਰੀ ਜਾਏ, ਤੇ ਨਿਤ ਹੀ ਨਾਲੋ ਨਾਲ ਭੁਲ ਮੰਨ ਕੇ ਮੁੜ ਮੁੜ 'ਅੰਮ੍ਰਿਤ' ਛਕੀ ਜਾਏ।


*

੧੫੮