ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/144

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗੰਡਾ ਸਿੰਘ

*


ਸ਼ੇਰਿ-ਪੰਜਾਬ

ਸਿਖ ਇਤਿਹਾਸ ਆਪਣੀ ਉਦਾਹਰਣ ਆਪ ਹੀ ਹੈ। ਇਸ ਵਿਚ ਜਿੱਥੇ ਪ੍ਰਥਮ ਨਾਨਕ ਤੋਂ ਲੈ ਕੇ ਦਸਮ ਨਾਨਕ ਤਕ ਸਰਬ ਕਲਾ ਸੰਪੂਰਣ ਪਰਮ ਸੰਤਾਂ, ਈਸ਼੍ਵਰ-ਭਗਤ ਮਹਾਤਮਾਵਾਂ, ਅਦੁਤੀ ਸ਼ਹੀਦਾਂ ਅਤੇ ਧਰਮਾਤਮਾ ਯੋਧਿਆਂ, ਸਾਹਿਬ-ਜ਼ਾਦਿਆਂ ਅਤੇ ਪੰਜ ਪਿਆਰਿਆਂ ਵਰਗੇ ਪੂਰਣ ਗੁਰਸਿਖਾਂ, ਬਾਬਾ ਬੰਦਾ ਸਿੰਘ ਬਹਾਦਰ ਵਰਗੇ ਧਰਮ ਰੱਖਿਅਕ ਬਹਾਦਰਾਂ, ਭਾਈ ਮਨੀ ਸਿੰਘ, ਤਾਰੂ ਸਿੰਘ ਵਰਗੇ ਸ਼ਹੀਦਾਂ ਦੇ ਕਾਰਨਾਮੇ ਭਰੇ ਪਏ ਹਨ, ਓਥੇ ਖ਼ਾਲਸਾ ਮਿਸਲਦਾਰਾਂ ਦੀਆਂ ਜਿੱਤਾਂ ਤੇ ਮਾਰਾਂ ਅਤੇ ਸ਼ੇਰਿ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀਆਂ ਖ਼ਾਲਸਾ ਰਾਜ ਦੀ ਕਾਇਮੀ ਲਈ ਘਾਲਾਂ, ਉਸ ਦੀਆਂ ਬਹਾਦਰੀਆਂ ਅਤੇ ਉਸ ਦੇ ਰਾਜ ਦੀਆਂ ਬਰਕਤਾਂ ਸੂਰਜ ਵਾਂਙ ਚਮਕਦੀਆਂ ਹਨ। ਸੰਸਾਰ ਉਤੇ ਇਹ ਇਕ ਅਦੁਤੀ ਕਰਾਮਾਤ ਹੈ ਜੋ ਸਿੱਖ ਕੌਮ ਨੇ ਆਪਣੇ

੧੫੯