ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/148

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨੂੰ ਨਾਲ ਲੈ ਕੇ ਹੱਲਾ ਬੋਲਣ ਦੀ ਤਿਆਰੀ ਕੀਤੀ। ਏਧਰੋਂ ਮਾਹਰਾਜਾ ਰਣਜੀਤ ਸਿੰਘ ਭੀ ਬੇ-ਖ਼ਬਰ ਨਹੀਂ ਸੀ। ਭਸੀਣ ਦੀ ਲੜਾਈ ਨੇ ਸਦਾ ਲਈ ਏਹ ਰੇੜਕਾ ਮਿਟਾ ਦਿਤਾ ਤੇ ਲਾਹੌਰ ਦੇ ਨਾਲ ਹੀ ਮਹਾਰਾਜਾ ਰਣਜੀਤ ਸਿੰਘ ਪੰਜਾਬ ਦੇ ਬਹੁਤ ਸਾਰੇ ਹਿੱਸੇ ਦਾ ਬਾਦਸ਼ਾਹ ਬਣ ਗਿਆ ਤੇ ਸਾਰੇ ਦੇਸ ਵਿਚ ਉਸ ਦੀ ਬਹਾਦਰੀ ਦੀ ਧਾਂਕ ਪੈ ਗਈ।
ਇਸ ਦੇ ਉਪ੍ਰੰਤ ਮਹਾਰਾਜਾ ਸਾਹਿਬ ਨੇ ਖ਼ਾਲਸਾ ਰਾਜ ਨੂੰ ਵਧਾਉਣ ਤੇ ਪ੍ਰਫੁਲਤ ਕਰਨ ਲਈ ਬਹੁਤ ਸਾਰੇ ਜੰਗ ਮਾਰੇ,ਤੇ ਜੰਮੂ, ਮੁਲਤਾਨ, ਅੰਮ੍ਰਿਤਸਰ, ਝੰਗ ਤੇ ਉੱਚ ਆਦਿ ਇਲਾਕਿਆਂ ਨੂੰ ਆਪਣੇ ਰਾਜ ਨਾਲ ਮਿਲਾਇਆ।

ਅਖੀਰ ਸੰਨ ੧੮੦੫ ਵਿਚ ਜਰਨੈਲ ਲੇਕ ਦਾ ਭਜਾਇਆ ਹੋਇਆ ਮਰਾਠਾ ਸਰਦਾਰ ਜਸਵੰਤ ਰਾਓ ਹੁਲਕਰ ਅਮੀਰ ਖਾਨ ਰੋਹੇਲੇ ਦੇ ਨਾਲ ਅੰਗਰੇਜ਼ੀ ਫ਼ੌਜ ਦੀ ਅੱਖ ਬਚਾ ਕੇ ਪੰਜਾਬ ਵਿਚ ਆ ਵੜਿਆ। ਲੋਕ ਪਿਛੇ ਦਬ ਚਾੜ੍ਹੀ ਆ ਰਿਹਾ ਸੀ। ਅੰਮ੍ਰਿਤਸਰ ਪੁਜ ਕੇ ਹੁਲਕਰ ਨੇ ਲਾਹੌਰ ਆਪਣੇ ਵਕੀਲ ਭੇਜੇ ਜਿਨ੍ਹਾਂ ਸ਼ਾਹਜ਼ਾਦਾ ਖੜਕ ਸਿੰਘ ਪਾਸ ਸਹਇਤਾ ਲਈ ਪੁਕਾਰ ਕੀਤੀ। ਮਹਾਰਾਜਾ ਸਾਹਿਬ ਉਸ ਵੇਲੇ ਮੁਲਤਾਨ ਵਲ ਦੌਰਾ ਕਰ ਰਹੇ ਸਨ। ਕੰਵਰ ਸਾਹਿਬ ਨੇ ਇਹ ਗਲ ਮਹਾਰਾਜਾ ਸਾਹਿਬ ਨੂੰ ਲਿਖ ਘਲੀ। ਇਹਨਾਂ ਲਾਹੌਰ ਪੁਜ ਕੇ ਆਪਣੇ ਸਰਦਾਰਾਂ ਨਾਲ ਸਲਾਹ ਕੀਤੀ, ਜਿਸ ਵਿਚ ਹੁਲਕਰ ਅਤੇ ਅੰਗਰੇਜ਼ਾਂ ਦੀ ਸੁਲਾਹ ਕਰਵਾ ਦੇਣ ਦਾ ਫੈਸਲਾ ਹੋਇਆ। ਮਹਾਰਾਜਾ ਸਾਹਿਬ ਨੇ ਵਿਚ ਪੈਕੇ ੧੧ ਜਨਵਰੀ ੧੮੦੬ ਨੂੰ ਦੋਹਾਂ ਦਾ ਸਮਝੌਤਾ ਕਰਵਾ ਕੇ ਹੁਲਕਰ ਨੂੰ ਦਿਲੀ ਤੋਂ ਹੇਠਾਂ ਹੇਠਾਂ ਉਹ ਸਾਰਾ ਇਲਾਕਾ ਜੋ ਲੇਕ ਨੇ ਖੋਹ ਲਿਆ ਸੀ ਵਾਪਸ ਦਿਵਾ ਦਿਤਾ।

੧੬੩