ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/152

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਉਹਨਾਂ ਸੰਬੰਧੀ ਬਹੁਤ ਸਾਰੀਆਂ ਗ਼ਲਤ ਗਲਾਂ ਭੀ ਮਸ਼ਹੂਰ ਹੋ ਗਈਆਂ ਹੋਈਆਂ ਹਨ। ਇਸ ਵਿਚ ਕੋਈ ਸ਼ੱਕ ਨਹੀਂ ਕਿ ਉਹ ਨਸ਼ਾ ਪੀ ਲੈਂਦੇ ਸਨ ਤੇ ਰਾਗ ਰੰਗ ਦੇ ਭੀ ਸ਼ੌਕੀਨ ਸਨ, ਪਰ ਇਹ ਗੱਲ ਉਕੀ ਹੀ ਗ਼ਲਤ ਹੈ ਕਿ ਉਹਨਾਂ ਦਾ ਗਾਉਣ ਵਾਲੀਆਂ ਨਾਲ ਕੋਈ ਅਯੋਗ ਸੰਬੰਧ ਸੀ। ਰਾਗ ਰੰਗ ਸੁਣਨਾ ਤੇ ਮਜਲਸਾਂ ਲਗਵਾਣੀਆਂ ਉਸ ਜ਼ਮਾਨੇ ਦਾ ਰਿਵਾਜ ਸੀ। ਦੂਰ ਜਾਣ ਦੀ ਕੀ ਲੋੜ ਹੈ, ਅਜੇ ਥੋੜੇ ਚਿਰ ਦੀ ਗਲ ਹੈ ਕਿ ਵਿਆਹ ਸ਼ਾਦੀਆਂ ਤੇ ਹੋਰ ਖੁਸ਼ੀ ਦੇ ਸਮੇਂ ਨਾਚ ਮੁਜਰੇ ਕਰਾਏ ਜਾਂਦੇ ਸਨ ਤੇ ਹਰ ਪ੍ਰਕਾਰ ਦੇ ਆਦਮੀ, ਬੱਚੇ, ਨੌਜਵਾਨ ਤੇ ਬੁੱਢੇ ਵੇਖਣ ਜਾਂਦੇ ਸਨ। ਕੀ ਇਸ ਦਾ ਏਹ ਮਤਲਬ ਹੈ ਕਿ ਇਹ ਸਾਰੇ ਬਦਮਾਸ਼ ਸਨ ਯਾ ਉਨ੍ਹਾਂ ਦਾ ਗਾਉਣ ਵਾਲੀਆਂ ਇਸਤ੍ਰੀਆਂ ਨਾਲ ਕੋਈ ਅਯੋਗ ਸੰਬੰਧ ਹੁੰਦਾ ਸੀ? ਕੀ ਈਸਾਈ ਦੇਸਾਂ ਤੇ ਕੌਮਾਂ ਵਿਚ ਨਾਚ ਕਰਨ ਤੇ ਦੇਖਣ ਵਾਲੇ ਸਾਰੇ ਬਦਮਾਸ਼ ਹੁੰਦੇ ਹਨ? ਨਹੀਂ, ਏਹ ਦੇਸ ਦੇਸ ਅਤੇ ਸਮੇਂ ਸਮੇਂ ਦਾ ਰਵਾਜ ਹੈ।

ਮਹਾਰਾਜਾ ਸਾਹਿਬ ਦੇ ਦਿਲ ਵਿਚ ਪਰਜਾ ਦੇ ਦੁਖ ਸੁਖ ਲਈ ਬੜੀ ਭਾਰੀ ਇੱਛਾ ਸੀ। ਉਹ ਕਿਸੇ ਨੂੰ ਭੀ ਆਪਣੇ ਰਾਜ ਵਿਚ ਦੁਖੀ ਨਹੀਂ ਵੇਖਣਾ ਚਾਹੁੰਦੇ ਸਨ। ਗਰੀਬ ਤੋਂ ਗਰੀਬ ਆਦਮੀ ਦੀ ਉਨ੍ਹਾਂ ਤਕ ਸਿੱਧੀ ਪਹੁੰਚ ਹੋ ਸਕਦੀ ਸੀ। ਸਵੇਰੇ ਸ਼ਾਮ ਜਦ ਕਿ ਉਹ ਬਾਹਰ ਜਾਇਆ ਕਰਦੇ ਸਨ, ਜੇ ਕਿਸੇ ਨੂੰ ਭੀ ਪੱਲਾ ਉੱਚਾ ਕਰਕੇ ਹਿਲਾਉਂਦੇ ਵੇਖਦੇ, ਝਟ ਹਾਥੀ ਨੂੰ ਖੜਾ ਕਰ ਕੇ ਉਸ ਦੀ ਫ਼ਰਿਆਦ ਸੁਣਦੇ ਸਨ। ਆਮ ਲੋਕਾਂ ਤੇ ਗਰੀਬਾਂ ਦੇ ਸੁਖ ਲਈ ਉਨ੍ਹਾਂ ਲਾਹੌਰ ਦੀ ਵੱਡੀ ਸੜਕ ਉੱਤੇ ਜਿਥੋਂ ਦੀ ਉਹ ਆਮ ਤੌਰ ਤੇ ਲੰਘਿਆ ਕਰਦੇ ਸਨ, ਡਾਕਖਾਨੇ ਦੇ ਬਕਸਾਂ ਵਾਂਗੂੰ

੧੬੭