ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/153

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸੰਦੂਕ ਲਾਏ ਹੋਏ ਸਨ ਜਿਸ ਵਿਚ ਲੋਕੀ ਆਪਣੀਆਂ ਫ਼ਰਿਆਦਾਂ ਦੀਆਂ ਅਰਜ਼ੀਆਂ ਬਿਨਾਂ ਰੋਕ ਟੋਕ ਪਾ ਸਕਦੇ ਸਨ।
ਅਦਾਲਤਾਂ ਵਿਚ ਇਤਨੀ ਅਨ੍ਹੇਰ-ਗਰਦੀ ਨਹੀਂ ਹੁੰਦੀ ਸੀ ਤੇ ਨਾ ਹੀ ਇਨਸਾਫ਼ ਇਤਨਾ ਮਹਿੰਗਾ ਹੁੰਦਾ ਸੀ। ਮਹਾਰਾਜਾ ਸਾਹਿਬ ਭੀ ਦਰਬਾਰ ਲਾ ਕੇ ਅਦਾਲਤ ਕਰਿਆ ਕਰਦੇ ਸਨ ਤੇ ਝੂਠ-ਸਚ ਨੂੰ ਨਿਤਾਰ ਕੇ ਦੋਸ਼ੀ ਨੂੰ ਯੋਗ ਦੰਡ ਦਿੰਦੇ ਸਨ।

ਮਹਾਰਾਜਾ ਸਾਹਿਬ ਜਿੱਥੇ ਸੂਰਬੀਰ ਯੋਧਾ ਤੇ ਜ਼ਬਰਦਸਤ ਸਨਿਕ ਸਨ ਓਥੇ ਹਦ ਦਰਜੇ ਦੇ ਰਹਿਮ-ਦਿਲ ਤੇ ਉਦਾਰ-ਚਿਤ ਸਨ। ਆਪ ਨੇ ਅਪਣੇ ਹੱਥਾਂ ਨਾਲ ਕਦੇ ਕਿਸੇ ਨੂੰ ਭੀ ਯੁਧ ਦੇ ਮੈਦਾਨ ਤੋਂ ਬਾਹਰ ਨਹੀਂ ਮਾਰਿਆ ਅਤੇ ਨਾ ਹੀ ਕਿਸੇ ਹੋਰ ਨੂੰ ਮਾਰਨ ਦਿੰਦੇ ਸਨ। ਮਹਾਰਾਜਾ ਸਾਹਿਬ ਜਿਸ ਤਰ੍ਹਾਂ ਆਪ ਸਾਫ਼ ਦਿਲ ਸਨ ਓਸੇ ਤਰ੍ਹਾਂ ਦੂਜਿਆਂ ਨੂੰ ਭੀ ਸਾਫ਼ ਦਿਲ ਹੀ ਜਾਣਿਆ ਕਰਦੇ ਸਨ ਤੇ ਜਿਸ ਉੱਤੇ ਇਕ ਵਾਰੀ ਇਤਬਾਰ ਕਰ ਲੈਂਦੇ ਸਨ ਬਸ ਉਸ ਨੂੰ ਸਾਰੀ ਉਮਰ ਲਈ ਇਤਬਾਰੀ ਸਮਝੀ ਜਾਂਦੇ ਸਨ। ਕਈ ਵਾਰ ਉਨ੍ਹਾਂ ਦਾ ਇਹ ਗੁਣ ਔਗੁਣ ਭੀ ਹੋ ਜਾਂਦਾ ਸੀ ਜਿਸ ਦਾ ਇਕ ਉਦਾਹਰਣ ਡੋਗਰਾ ਤ੍ਰਿੱਕੜੀ ਹੈ।

ਮਹਾਰਾਜਾ ਰਣਜੀਤ ਸਿੰਘ ਜੀ ਰਾਜ ਦਾ ਇਕ ਕਰਾਮਾਤੀ ਨਮੂਨਾ ਕਾਇਮ ਕਰ ਕ ੧੫ ਹਾੜ ਸੰਮਤ ੧੮੯੬ ਨੂੰ ਗੁਰਪੁਰੀ ਨੂੰ ਸਧਾਰ ਗਏ।

ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਆਪਣੇ ਜ਼ਮਾਨੇ ਦਾ ਇਕ ਆਦਰਸ਼ ਰਾਜ ਸੀ, ਜਿਸ ਦੀ ਯਾਦ ਅਜ ਤਕ ਹਰ ਇਕ ਪੰਜਾਬੀ ਬੱਚੇ ਦੀ ਛਾਤੀ ਉਤੇ ਲਿਖੀ ਹੋਈ ਹੈ ਅਤੇ ਹਰ ਇਕ

੧੬੮