ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/156

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦਿਆਂ ਹੀ ਮੇਰਾ ਨਕ ਚੜ੍ਹ ਜਾਂਦਾ ਅਤੇ ਸਾਹ ਲੈਣ ਤੋਂ ਇਨਕਾਰ ਜਿਹਾ ਕਰ ਦੇਂਦਾ, ਜਾਣੋ ਹਟੀ ਦੀ ਲਾਗਲੀ ਫ਼ਜ਼ਾ ਵਿਚ ਵਿਸ ਭਰੀ ਹੋਈ ਹੈ। ਮੈਂ ਕਈ ਵਾਰੀ ਆਪਣੇ ਖ਼ਿਆਲਾਂ ਯਾ ਦੋਸਤਾਂ ਦੀਆਂ ਗਲਾਂ ਵਿਚ ਗ਼ਲਤਾਨ ਉਥੋਂ ਲੰਘਿਆ ਸਾਂ, ਪਰ ਕਦੀ ਵੀ ਐਸਾ ਨਹੀਂ ਹੋਇਆ ਕਿ ਮੈਂ ਕੁਬੇ ਦੀ ਹੋਂਦ ਨੂੰ ਮਹਿਸੂਸ ਕੀਤੇ ਬਿਨਾਂ ਲੰਘ ਸਕਿਆ ਹੋਵਾਂ ਤੇ ਮੇਰੀ ਮਹਿਵੀਅਤ ਘੜੀ ਦਾ ਘੜੀ ਲਈ ਨਾ ਟੁਟੀ ਹੋਵੇ। ਮੈਂ ਇਹ ਤਜਰਬਾ ਕਰ ਕੇ ਬੜਾ ਹੈਰਾਨ ਸਾਂ ਕਿ ਸਾਡੇ ਪਿਆਰ ਦੇ ਪਾਤਰਾਂ ਵਾਂਗ ਸਾਡੀ ਘ੍ਰਿਣਾ ਦੇ ਪਾਤਰ ਵੀ ਕਿਵੇਂ ਸਾਡੇ ਦਿਲ ਦਿਮਾਗ਼ ਤੇ ਸਮੇਂ ਉਤੇ ਛਾਏ ਰਹਿਣ ਦੀ ਸਮਰੱਥਾ ਰੱਖਦੇ ਹਨ।
ਕਦੀ ਕਦੀ ਮੇਰੀ ਵਿਚਾਰ-ਬਿਰਤੀ ਇਸ ਅਕਾਰਣ ਘ੍ਰਿਣਾ ਦੇ ਵਿਰੁਧ ਜਹਾਦ ਕਰ ਦੇਂਦੀ ਅਤੇ ਆਪਣੇ ਠੰਡਿਆਂ ਪਲਾਂ ਵਿਚ ਮੈਂ ਸੋਚਦਾ ਕਿ ਮੰਨ ਲਿਆ ਉਹ ਕੁਬਾ ਹੈ, ਕੋਝਾ ਹੈ, ਬਦਸ਼ਕਲ ਹੈ, ਪਰ ਆਖ਼ਰ ਮੇਰੇ ਵਾਂਗ ਇਨਸਾਨ ਹੈ, ਦਸਾਂ ਨਵ੍ਹਾਂ ਦੀ ਕਿਰਤ ਕਰ ਕੇ ਖਾਂਦਾ ਹੈ, ਮੇਰੇ ਯਾ ਕਿਸੇ ਹੋਰ ਅਗੇ ਹਥ ਨਹੀਂ ਟਡਦਾ। ਫਿਰ ਮੈਂ ਕਿਉਂ ਉਸ ਨਾਲ ਨਫ਼ਰਤ ਕਰਦਾ ਹਾਂ ਅਤੇ ਨਜ਼ਦੀਕੀ ਗਵਾਂਢੀ ਹੋਣ ਤੇ ਵੀ ਮੈਂ ਉਸ ਦੀ ਹੱਟੀ ਨੂੰ ਰਾਹ ਵਿਚ ਛਡ ਕੇ ਚਾਰ ਪੰਜ ਸੌ ਗਜ਼ ਪਰੇਰਿਓਂ ਜਾ ਕੇ ਫਲ ਲਿਆਉਂਦਾ ਹਾਂ? ਇਸ ਤਰ੍ਹਾਂ ਮੈਂ ਕਈ ਵਾਰ ਆਪਣੇ ਆਪ ਨੂੰ ਲਾਹਨਤਾਂ ਪਾ ਚੁਕਾ ਸਾਂ, ਪਰ ਫਿਰ ਵੀ ਪਤਾ ਨਹੀਂ ਕਿਉਂ, ਉਸ ਦੀ ਹੱਟੀ ਨੇੜੇ ਆਈ ਨਹੀਂ ਕਿ ਮੇਰਾ ਨਕ ਚੜ੍ਹਿਆ ਨਹੀਂ।

ਏਸੇ ਤਰ੍ਹਾਂ ਚਾਰ ਪੰਜ ਮਹੀਨੇ ਲੰਘ ਗਏ ਅਤੇ ਹੌਲੀ ਹੌਲੀ ਕੁਬੇ ਨੂੰ ਵੀ ਮੇਰੀ ਨਫ਼ਰਤ ਦਾ ਪਤਾ ਲਗ ਗਿਆ। ਮੈਂ ਦਿਲ ਵਿਚ ਸੋਚਦਾ ਸਾਂ ਕਿ ਉਸ ਨੂੰ ਇਸ ਗਲ ਦਾ ਕਿਵੇਂ ਪਤਾ ਲਗ

੧੭੧