ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/157

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗਿਆ ਹੈ। ਸ਼ਾਇਦ ਇਸ ਕਰ ਕੇ ਕਿ ਮੈਂ ਉਸ ਦੀ ਦੁਕਾਨ ਰਾਹ ਵਿਚ ਛਡ ਕੇ ਅਗਲੀ ਦੁਕਾਨ ਤੋਂ ਚੀਜ਼ਾਂ ਲੈਦਾਂ ਸਾਂ। ਨਹੀਂ ਇਹ ਕੋਈ ਖ਼ਾਸ ਦਲੀਲ ਨਹੀਂ, ਕਿਉਂਕਿ ਗਲੀ ਦੇ ਹੋਰ ਕਈ ਆਦਮੀ ਵੀ ਏਸੇ ਤਰ੍ਹਾਂ ਕਰਦੇ ਸਨ। ਫਿਰ ਇਸ ਦਾ ਮਤਲਬ ਇਹ ਹੋਇਆ ਕਿ ਕੁੱਬਾ ਕਾਫ਼ੀ ਸਮਝਦਾਰ ਹੈ ਅਤੇ ਆਦਮੀ ਦੇ ਚਿਹਰੇ ਤੋਂ ਅੰਦਰਲੇ ਭਾਵ ਪੜ੍ਹ ਸਕਦਾ ਹੈ। ਇਹ ਸੋਚ ਕੇ ਮੈਂ ਆਪਣੇ ਆਪ ਨੂੰ ਝਾੜਦਾ ਕਿ ਕਮਬਖ਼ਤ, ਘਟੋ ਘਟ ਇਸੇ ਲਈ ਨਫ਼ਰਤ ਛਡ ਦੇ ਕਿ ਉਹ ਸਮਝਦਾਰ ਹੈ। ਕੀ ਸਮਝਦਾਰ ਹੋਣ ਵਿਚ ਕੋਈ ਹੁਸਨ ਨਹੀਂ? ਪਰ ਛੇਤੀ ਹੀ ਘ੍ਰਿਣਾ-ਬਿਰਤੀ ਦਾ ਹੜ੍ਹ ਮੇਰੀ ਵਿਚਾਰ-ਬਿਰਤੀ ਦੀਆਂ ਉਠ ਰਹੀ ਨਿਕੀਆਂ ਨਿਕੀਆਂ ਲਹਿਰਾਂ ਨੂੰ ਸਮੇਟ ਕੇ ਲੈ ਜਾਂਦਾ ਅਤੇ ਫਿਰ ਕੁੱਬੇ ਦੀ ਮਕਰੂਹ ਸ਼ਕਲ ਮੇਰੇ ਸਾਹਮਣੇ ਆ ਜਾਂਦੀ ਅਤੇ ਉਹ ਮੈਨੂੰ ਗਲੀ ਦੀ ਬੱਜ ਵਾਂਗ ਦਿਸਣ ਲਗ ਪੈਂਦਾ।
ਇਕ ਦਿਨ ਮੈਂ ਬੈਠਾ ਪੜ੍ਹ ਰਿਹਾ ਸਾਂ ਕਿ ਬਾਲੇ ਕਿੰਗ ਨੇ (ਇਹ ਮੇਰੇ ਨਿਕੇ ਭਰਾ ਦਾ ਲਾਡ-ਨਾਂ ਹੈ) ਇਕ ਫੁਲ ਮੇਰੀ ਕੋਟਖੁਟੀ ਵਿਚ ਅੜਾ ਦਿਤਾ। ਮੈਂ ਅੱਖ ਭਵਾ ਕੇ ਫੁਲ ਵਲ ਵੇਖਿਆ। ਫੁਲ ਕਾਗ਼ਜ਼ ਦਾ ਬਣਿਆ ਹੋਇਆ ਸੀ, ਪਰ ਕਸਬ ਦੇ ਜ਼ੋਰ ਨਾਲ ਅਸਲ ਵਰਗਾ ਜਾਪਦਾ ਸੀ। ਮੈਂ ਮੁੰਡੇ ਨੂੰ ਪਿਆਰ ਨਾਲ ਲੱਤਾਂ ਵਿਚ ਵਲ੍ਹੇਟ ਕੇ ਪੁਛਿਆ, 'ਮਾਰ ਵਾ ਸੂਰਾ, ਕਿਥੋਂ ਆਂਦਾ ਈ ਜਿਹਾ ਸੋਹਣਾ ਫੁਲ?"

"ਕੁੱਬੇ ਦਿਤੈ" ਬਾਲੇ ਕਿੰਗ ਨੇ ਬੜੇ ਉਤਸ਼ਾਹ ਨਾਲ ਧੋਣ ਅਕੜਾ ਕੇ ਆਖਿਆ, "ਭਾਪਾ ਜੀ, ਕੁੱਬਾ ਡਾਢੇ ਸੁਹਣੇ ਫੁਲ ਬਣਾਨੇਂ, ਅਸਾਂ ਕੀ ਹੈਡੇ ਹੈਡੇ ਦੇਨੇਂ।" ਫਿਰ ਕੁਝ ਸੋਚ ਕੇ "ਨਾਲੇ ਆਖਨਾ ਹੋਨੈਂ ਭਾਪੇ ਜੀ ਨੀ ਖੁੱਟੀ ਵਿਚ ਲਾਇਆ ਕਰ।"

੧੭੨